ਸਪੋਰਸਟ, 24 ਅਗਸਤ 2026: Hockey World Cup 2026: ਭਾਰਤੀ ਟੀਮ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ‘ਚ ਕਰੋ ਜਾਂ ਮਰੋ ਦੇ ਮੈਚ ‘ਚ ਅਰਜਨਟੀਨਾ ਨਾਲ ਭਿੜੇਗੀ। ਸੈਮੀਫਾਈਨਲ ‘ਚ ਪਹੁੰਚਣ ਲਈ, ਭਾਰਤੀ ਟੀਮ ਨੂੰ ਇੱਕ ਵੱਡੀ ਜਿੱਤ ਦਰਜ ਕਰਨ ਦੀ ਜ਼ਰੂਰਤ ਹੋਏਗੀ ਅਤੇ ਉਮੀਦ ਹੋਵੇਗੀ ਕਿ ਨੀਦਰਲੈਂਡ ਅਗਲੇ ਮੈਚ ‘ਚ ਇੰਗਲੈਂਡ ਨੂੰ ਵੱਡੇ ਫਰਕ ਨਾਲ ਹਰਾ ਦੇਵੇਗਾ।
ਇਹ ਪੂਲ ਈ ਮੈਚ ਸ਼ਾਮ 6:15 ਵਜੇ ਐਮਸਟਲਵੀਨ, ਨੀਦਰਲੈਂਡ ‘ਚ ਸ਼ੁਰੂ ਹੋਵੇਗਾ। ਨੀਦਰਲੈਂਡ 6 ਅੰਕਾਂ ਨਾਲ ਗਰੁੱਪ ‘ਚ ਸਿਖਰ ‘ਤੇ ਹੈ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਇੰਗਲੈਂਡ ਅਤੇ ਅਰਜਨਟੀਨਾ ਦੇ 3-3 ਅੰਕ ਹਨ, ਜਦੋਂ ਕਿ ਭਾਰਤ ਬਿਨਾਂ ਕਿਸੇ ਅੰਕ ਦੇ ਚੌਥੇ ਸਥਾਨ ‘ਤੇ ਹੈ।
ਇਸ ਸਥਿਤੀ ‘ਚ ਭਾਰਤ, ਇੰਗਲੈਂਡ ਅਤੇ ਅਰਜਨਟੀਨਾ ਦੇ 3-3 ਅੰਕ ਹੋਣਗੇ ਅਤੇ ਮੈਚ ਗੋਲ ਅੰਤਰ ‘ਤੇ ਆਵੇਗਾ। ਭਾਰਤ ਦਾ ਗੋਲ ਅੰਤਰ -4 ਹੈ, ਜਦੋਂ ਕਿ ਅਰਜਨਟੀਨਾ ਅਤੇ ਇੰਗਲੈਂਡ ਦਾ 0 ਹੈ। ਜੇਕਰ ਭਾਰਤ 2-0 ਨਾਲ ਜਿੱਤਦਾ ਹੈ, ਤਾਂ ਇੰਗਲੈਂਡ ਨੂੰ 0-3 ਨਾਲ ਹਾਰਨਾ ਪਵੇਗਾ। ਜੇਕਰ ਭਾਰਤ 4-1 ਨਾਲ ਜਿੱਤਦਾ ਹੈ, ਤਾਂ ਇੰਗਲੈਂਡ ਨੂੰ ਘੱਟੋ-ਘੱਟ 0-2 ਨਾਲ ਹਾਰਨਾ ਪਵੇਗਾ।
ਇਸਦਾ ਮਤਲਬ ਹੈ ਕਿ ਕਿਸੇ ਵੀ ਹਾਲਤ ‘ਚ ਦੋਵਾਂ ਮੈਚਾਂ ‘ਚ ਗੋਲ ਅੰਤਰ 5 ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਰਤ ਗੋਲ ਅੰਤਰ ਦੇ ਮਾਮਲੇ ‘ਚ ਇੰਗਲੈਂਡ ਅਤੇ ਅਰਜਨਟੀਨਾ ਨੂੰ ਪਛਾੜ ਕੇ ਸੈਮੀਫਾਈਨਲ ‘ਚ ਪਹੁੰਚ ਜਾਵੇਗਾ। ਅਰਜਨਟੀਨਾ ਦੀ ਇੰਗਲੈਂਡ ‘ਤੇ ਜਿੱਤ ਨੇ ਭਾਰਤ ਦੀਆਂ ਉਮੀਦਾਂ ਨੂੰ ਜਗਾਇਆ ਹੈ
ਪਿਛਲੇ ਮੈਚ ‘ਚ ਅਰਜਨਟੀਨਾ ਨੇ ਇੰਗਲੈਂਡ ਨੂੰ 3-1 ਨਾਲ ਹਰਾਇਆ ਸੀ। ਇਸ ਜਿੱਤ ਨਾਲ ਉਨ੍ਹਾਂ ਨੂੰ ਤਿੰਨ ਅੰਕ ਮਿਲਦੇ ਹਨ। ਇਸ ਨਾਲ ਭਾਰਤ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
Read More: Hockey World Cup: ਭਾਰਤ ਨੂੰ ਸੈਮੀਫਾਈਨਲ ਲਈ ਦੋਵੇਂ ਮੈਚ ਜਿੱਤਣੇ ਲਾਜ਼ਮੀ, ਅੱਜ ਮੇਜ਼ਬਾਨ ਨੀਦਰਲੈਂਡ ਨਾਲ ਮੁਕਾਬਲਾ




