Haryana news

ਹਰਿਆਣਾ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਸਖ਼ਤ ਹੁਕਮ ਜਾਰੀ

ਹਰਿਆਣਾ, 6 ਮਈ 2026: ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ 22 ਮਈ, 2026 ਤੋਂ ਪਹਿਲਾਂ ਸਾਲ 2025-2026 ਲਈ ਆਪਣੀਆਂ ਸਾਲਾਨਾ ਜਾਇਦਾਦ ਰਿਟਰਨਾਂ ਫਾਈਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਸਕੱਤਰ ਅਨੁਰਾਗ ਰਸਤੋਗੀ ਦੁਆਰਾ ਜਾਰੀ ਨਿਰਦੇਸ਼ਾਂ ਮੁਤਾਬਕ, ਹਰੇਕ ਸਰਕਾਰੀ ਕਰਮਚਾਰੀ ਲਈ ਹਰਿਆਣਾ ਸਿਵਲ ਸੇਵਾਵਾਂ (ਸਰਕਾਰੀ ਕਰਮਚਾਰੀ ਆਚਰਣ) ਨਿਯਮ, 2016 ਦੇ ਨਿਯਮ 24 ਦੇ ਤਹਿਤ ਹਰੇਕ ਵਿੱਤੀ ਸਾਲ ਦੇ ਅੰਤ ‘ਚ ਸਾਲਾਨਾ ਜਾਇਦਾਦ ਰਿਟਰਨ ਫਾਈਲ ਕਰਨਾ ਲਾਜ਼ਮੀ ਹੈ।

ਇਸ ਸਬੰਧ ‘ਚ ਸਾਰੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਪਿਛਲੇ ਸਾਲਾਂ ਦੀਆਂ ਰਿਟਰਨਾਂ, ਜੇਕਰ ਉਨ੍ਹਾਂ ਨੇ ਅਜੇ ਤੱਕ ਫਾਈਲ ਨਹੀਂ ਕੀਤੀਆਂ ਹਨ, ਤਾਂ ਨਿਰਧਾਰਤ ਸਮਾਂ ਸੀਮਾ ਤੱਕ ਸਰਕਾਰ ਦੇ ਅਧਿਕਾਰਤ ਪੋਰਟਲ, intrahry.gov.in ‘ਤੇ ਔਨਲਾਈਨ ਜਮ੍ਹਾਂ ਕਰਵਾਉਣ।

Read More: CM ਨਾਇਬ ਸਿੰਘ ਸੈਣੀ ਨੇ 11 ਰਜਿਸਟਰਡ ਗਊਸ਼ਾਲਾਵਾਂ ਨੂੰ 70.24 ਲੱਖ ਰੁਪਏ ਦੇ ਚੈੱਕ ਵੰਡੇ

ਵਿਦੇਸ਼

Scroll to Top