ਮੋਹਾਲੀ ਸਕੂਲਾਂ ਨੂੰ ਧਮਕੀ

ਮੋਹਾਲੀ ਦੇ ਕਈ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧ.ਮ.ਕੀ, ਮੌਕੇ ‘ਤੇ ਪੁੱਜੀ ਪੁਲਿਸ

ਮੋਹਾਲੀ, 07 ਅਕਤੂਬਰ 2026: ਬੁੱਧਵਾਰ ਸਵੇਰੇ ਮੋਹਾਲੀ ਦੇ ਕਈ ਸਕੂਲਾਂ ਨੂੰ ਬੰ.ਬ ਦੀ ਧਮਕੀ ਵਾਲਾ ਈਮੇਲ ਮਿਲਿਆ, ਜਿਸ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਸੁਰੱਖਿਆ ਵਧਾ ਦਿੱਤੀ ਹੈ।

ਬੰਬ ਖੋਜ ਅਤੇ ਨਿਰੋਧਕ ਟੀਮਾਂ ਅਤੇ ਕੁੱਤਿਆਂ ਦੇ ਦਸਤੇ ਸਕੂਲਾਂ ‘ਚ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਮਾਰਤਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਸਕੇ। ਇਸਦੇ ਨਾਲ ਹੀ ਕਲਾਸਰੂਮਾਂ, ਪਾਰਕਿੰਗ ਸਥਾਨਾਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਪੁਲਿਸ ਸਾਈਬਰ ਟੀਮ ਧਮਕੀ ਭਰੀਆਂ ਈਮੇਲਾਂ ਦੀ ਜਾਂਚ ਕਰ ਰਹੀ ਹੈ। ਚੱਲ ਰਹੀਆਂ ਧਮਕੀਆਂ ਦੀ ਜਾਂਚ ਦੌਰਾਨ, ਇਹ ਪਤਾ ਲੱਗਾ ਕਿ ਈਮੇਲਾਂ ਦੇ ਪਿੱਛੇ ਇੱਕ ਵਿਦੇਸ਼ੀ ਆਈਪੀ ਸੀ।

Read More: ਚੰਡੀਗੜ੍ਹ ‘ਚ CBI ਛਾਪੇਮਾਰੀ ‘ਤੇ CM ਭਗਵੰਤ ਮਾਨ ਦਾ ਬਿਆਨ, ਕਿਹਾ-“ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ”

ਵਿਦੇਸ਼

Scroll to Top