CBI raids in Chandigarh

ਚੰਡੀਗੜ੍ਹ ‘ਚ CBI ਛਾਪੇਮਾਰੀ ‘ਤੇ CM ਭਗਵੰਤ ਮਾਨ ਦਾ ਬਿਆਨ, ਕਿਹਾ-“ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ”

ਤਰਨ ਤਾਰਨ, 06 ਅਕਤੂਬਰ 2026: ਸੀਬੀਆਈ ਨੇ ਚੰਡੀਗੜ੍ਹ ਦੇ ਸੈਕਟਰ-2 ਵਿੱਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕੀਤੀ ਹੈ। ਸੀਬੀਆਈ ਛਾਪੇਮਾਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵੱਡਾ ਬਿਆਨ ਦਿੱਤਾ ਹੈ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਭਾਜਪਾ ਨੇ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸੀਬੀਆਈ ਨੇ ਮੇਰੇ ਕੈਂਪ ਆਫ਼ਿਸ ‘ਚ ਛਾਪੇਮਾਰੀ ਕੀਤੀ ਹੈ,ਹੁਣ ਪੰਜਾਬ ‘ਚ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਹਨ, ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਦੇਖਕੇ ਭਾਜਪਾ ਘਬਰਾ ਗਈ ਹੈ।

CM Mann

ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਦੀ ਟੀਮ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਆਫਿਸ, ਕੋਠੀ ਨੰਬਰ 50/2 ‘ਚ ਪਹੁੰਚੀ ਅਤੇ ਟੀਮ ਨੇ ਮੋਹਾਲੀ ਦੇ ਫੇਜ਼-11 ‘ਚ ਇੱਕ ਆਈਏਐਸ ਅਧਿਕਾਰੀ ਦੇ ਘਰ ਵੀ ਛਾਪਾ ਮਾਰਿਆ ਹੈ। ਇਸਦੇ ਨਾਲ ਹੀ ਖ਼ਬਰ ਹੈ ਕਿ ਸੀਬੀਆਈ ਨੇ ਮੋਹਾਲੀ ਦੇ ਫੇਜ਼ 11 ‘ਚ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਦੇ ਭਰਾ ਗੁਰ ਕ੍ਰਿਪਾਲ ਸਿੰਘ ਥਿੰਦ ਦੇ ਘਰ ਛਾਪਾ ਮਾਰਿਆ।

Read More: ਤਰਨ ਤਾਰਨ ‘ਚ ‘ਆਪ’ ਆਗੂ ਤੇ ਸਰਪੰਚ ਦਾ ਗੋਲੀਆਂ ਮਾਰ ਕੇ ਕ.ਤ.ਲ

ਵਿਦੇਸ਼

Scroll to Top