ਨੌਜਵਾਨਾਂ ਵਿਚਕਾਰ ਹੋਈ ਖੂ.ਨੀ ਲੜਾਈ, ਹਥੌੜੇ ਨਾਲ ਕੀਤਾ ਹ.ਮ.ਲਾ

5 ਮਈ 2026: ਸੰਗਰੂਰ ਦੇ ਪਟਿਆਲਾ (patiala) ਗੇਟ ਕ੍ਰਿਸ਼ਨਾ ਬਸਤੀ ਵਿੱਚ ਨੌਜਵਾਨਾਂ ਵਿਚਕਾਰ ਹੋਈ ਲੜਾਈ ਖੂਨੀ ਹੋ ਗਈ, ਜਿੱਥੇ ਇੱਕ 15 ਸਾਲਾ ਲੜਕੇ ਨੂੰ ਹਥੌੜੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਅਤੇ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪਰਿਵਾਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਗਲੀ ਵਿੱਚ ਲੜਾਈ ਹੋਈ ਸੀ ਅਤੇ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਹਥੌੜੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੜਕੇ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Read More:  ਅੰਮ੍ਰਿਤਪਾਲ ਮਹਿਰੋਂ ਨੂੰ ਅਦਾਲਤ ‘ਚ ਮੁੜ ਕੀਤਾ ਪੇਸ਼

ਵਿਦੇਸ਼

Scroll to Top