Avoid these mistakes when storing salt

ਨਮਕ ਦਾ ਡੱਬਾ ਸਟੀਲ ਦਾ ਜਾਂ ਕੱਚ ਧਾਤੂ ਵਧੀਆਂ? ਵਾਸਤੂ ਅਨੁਸਾਰ ਕਿਹੜਾ ਬਰਤਨ ਮੰਨਿਆ ਜਾਂਦਾ ਹੈ ਸ਼ੁਭ? ਜਾਣੋ ਡੀਟੇਲ!

ਲਾਈਫ ਸਟਾਇਲ, 23 ਨਵੰਬਰ 2026:ਰਸੋਈ ਵਿੱਚ ਮੌਜੂਦ ਨਮਕ ਸਿਰਫ਼ ਖਾਣੇ ਦਾ ਸਵਾਦ ਵਧਾਉਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵਾਸਤੂ ਸ਼ਾਸਤਰ ਵਿੱਚ ਵੀ ਇਸ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਨਮਕ ਨੂੰ ਸੁੱਖ-ਸਮ੍ਰਿੱਧੀ ਅਤੇ ਸਕਾਰਾਤਮਕ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਘਰ ਵਿੱਚ ਨਮਕ ਕਿਸ ਦਿਸ਼ਾ ਵਿੱਚ ਅਤੇ ਕਿਹੜੇ ਬਰਤਨ ਵਿੱਚ ਰੱਖਿਆ ਜਾਂਦਾ ਹੈ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਸਤੂ ਨਿਯਮ ਪ੍ਰਚਲਿਤ ਹਨ।

1. ਨਮਕ ਰੱਖਣ ਲਈ ਕਿਹੜੀ ਦਿਸ਼ਾ ਮੰਨੀ ਜਾਂਦੀ ਹੈ ਸ਼ੁਭ?

ਵਾਸਤੂ ਸ਼ਾਸਤਰ ਦੀਆਂ ਮਾਨਤਾਵਾਂ ਮੁਤਾਬਕ ਰਸੋਈ ਵਿੱਚ ਨਮਕ ਰੱਖਣ ਲਈ ਪੱਛਮ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਨਮਕ ਰੱਖਣ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।

2. ਸਟੀਲ ਜਾਂ ਕੱਚ, ਕਿਹੜੇ ਡੱਬੇ ਵਿੱਚ ਰੱਖੀਏ ਨਮਕ?

ਜੇਕਰ ਤੁਸੀਂ ਵੀ ਨਮਕ ਰੱਖਣ ਲਈ ਸਟੀਲ ਅਤੇ ਕੱਚ ਦੇ ਡੱਬੇ ਵਿਚਕਾਰ ਉਲਝਣ ਵਿੱਚ ਹੋ ਤਾਂ ਵਾਸਤੂ ਮਾਨਤਾਵਾਂ ਅਨੁਸਾਰ ਕੱਚ ਜਾਂ ਸਿਰੇਮਿਕ ਦਾ ਡੱਬਾ ਵਧੀਆ ਮੰਨਿਆ ਜਾਂਦਾ ਹੈ। ਰਵਾਇਤੀ ਧਾਰਨਾਵਾਂ ਵਿੱਚ ਸਟੀਲ ਅਤੇ ਲੋਹੇ ਦੇ ਬਰਤਨਾਂ ਵਿੱਚ ਨਮਕ ਰੱਖਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

3. ਨਮਕ ਦਾ ਡੱਬਾ ਖੁੱਲ੍ਹਾ ਛੱਡਣ ਦੀ ਨਾ ਕਰੋ ਗਲਤੀ

ਵਾਸਤੂ ਅਨੁਸਾਰ ਨਮਕ ਨੂੰ ਹਮੇਸ਼ਾ ਢੱਕਣ ਵਾਲੇ ਡੱਬੇ ਵਿੱਚ ਰੱਖਣਾ ਚਾਹੀਦਾ ਹੈ। ਇਸ ਨੂੰ ਖੁੱਲ੍ਹਾ ਛੱਡਣਾ ਠੀਕ ਨਹੀਂ ਮੰਨਿਆ ਜਾਂਦਾ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਦੀ ਸਕਾਰਾਤਮਕ ਊਰਜਾ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਡੱਬੇ ਨੂੰ ਸਾਫ਼ ਰੱਖਣਾ ਅਤੇ ਵਰਤੋਂ ਤੋਂ ਬਾਅਦ ਚੰਗੀ ਤਰ੍ਹਾਂ ਬੰਦ ਕਰਨਾ ਜ਼ਰੂਰੀ ਹੈ।

4. ਨਮੀ ਵਾਲੀ ਜਗ੍ਹਾ ‘ਤੇ ਕਦੇ ਨਾ ਰੱਖੋ ਨਮਕ

ਨਮਕ ਨੂੰ ਹਮੇਸ਼ਾ ਸੁੱਕੀ ਅਤੇ ਸਾਫ਼ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ। ਇਸ ਨੂੰ ਸਿੰਕ, ਪਾਣੀ ਜਾਂ ਨਮੀ ਵਾਲੀਆਂ ਥਾਵਾਂ ਅਤੇ ਕੂੜੇਦਾਨ ਦੇ ਨੇੜੇ ਰੱਖਣ ਤੋਂ ਬਚੋ। ਨਮਕ ਕੱਢਣ ਲਈ ਵੀ ਸੁੱਕੇ ਚਮਚੇ ਦੀ ਵਰਤੋਂ ਕਰੋ, ਤਾਂ ਜੋ ਇਸ ਵਿੱਚ ਨਮੀ ਨਾ ਆਵੇ ਅਤੇ ਇਹ ਲੰਬੇ ਸਮੇਂ ਤੱਕ ਵਰਤੋਂ ਯੋਗ ਰਹੇ।

5. ਦੂਜੇ ਮਸਾਲਿਆਂ ਤੋਂ ਵੱਖ ਰੱਖੋ ਨਮਕ

ਵਾਸਤੂ ਦੀਆਂ ਮਾਨਤਾਵਾਂ ਮੁਤਾਬਕ ਨਮਕ ਨੂੰ ਦੂਜੇ ਮਸਾਲਿਆਂ ਤੋਂ ਵੱਖ, ਸਾਫ਼ ਅਤੇ ਢੁੱਕਵੀਂ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਸਕਾਰਾਤਮਕ ਮਾਹੌਲ ਬਣਾਈ ਰੱਖਣ ਲਈ ਕੱਚ ਦੀ ਕਟੋਰੀ ਵਿੱਚ ਸੇਂਧਾ ਨਮਕ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਨਮਕ ਨੂੰ ਸਮੇਂ-ਸਮੇਂ ‘ਤੇ ਬਦਲਦੇ ਰਹਿਣਾ ਚਾਹੀਦਾ ਹੈ।

ਧਿਆਨ ਦੇਣ ਵਾਲੀ ਗੱਲ: ਇਹ ਸਾਰੇ ਨਿਯਮ ਵਾਸਤੂ ਸ਼ਾਸਤਰ ਅਤੇ ਰਵਾਇਤੀ ਧਾਰਮਿਕ ਮਾਨਤਾਵਾਂ ‘ਤੇ ਆਧਾਰਿਤ ਹਨ। ਇਨ੍ਹਾਂ ਦਾ ਵਿਗਿਆਨਕ ਤੌਰ ‘ਤੇ ਕੋਈ ਪੱਕਾ ਸਬੂਤ ਨਹੀਂ ਹੈ। ਨਮਕ ਦੀ ਸਹੀ ਸੰਭਾਲ ਲਈ ਸਾਫ਼, ਸੁੱਕਾ ਅਤੇ ਹਵਾ-ਬੰਦ ਡੱਬਾ ਵਰਤਣਾ ਸਭ ਤੋਂ ਜ਼ਰੂਰੀ ਹੈ।

READ MORE : ਵਟਸਐਪ ਵੈੱਬ ਰਾਹੀਂ ਅਕਾਊਂਟ ਹੈਕ ਹੋਣ ਦਾ ਖ਼ਤਰਾ! ਸਾਈਬਰ ਠੱਗਾਂ ਤੋਂ ਰਹੋ ਸਾਵਧਾਨ

ਵਿਦੇਸ਼

Scroll to Top