ਹਿਮਾਚਲ ਪ੍ਰਦੇਸ਼, 31 ਮਈ 2026: ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਕਸੋਲ ‘ਚ ਅੱਜ (ਸ਼ਨੀਵਾਰ) ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਗੋਲੀਬਾਰੀ ‘ਚ ਇੱਕ ਸਥਾਨਕ ਲੜਕਾ ਜ਼ਖਮੀ ਹੋ ਗਿਆ। ਰਿਪੋਰਟਾਂ ਅਨੁਸਾਰ, ਕੁੱਲੂ ਦੇ ਕਸੋਲ ‘ਚ ਦਿਨ ਵੇਲੇ ਕੁਝ ਸਥਾਨਕ ਨੌਜਵਾਨਾਂ ਅਤੇ ਪੰਜਾਬ ਦੇ ਇੱਕ ਸੈਲਾਨੀ ਨਾਲ ਬਹਿਸ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਸੈਲਾਨੀ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਇਸ ਦੌਰਾਨ ਦੀ ਪੱਗ ਵੀ ਉੱਤਰ ਗਈ | ਬਹਿਸ ਇੰਨੀ ਵੱਧ ਗਈ ਕਿ ਪੰਜਾਬ ਦੇ ਨੌਜਵਾਨ ਨੇ ਪਿਸਤੌਲ ਕੱਢੀ ਅਤੇ ਫਾਇਰ ਕਰ ਦਿੱਤਾ, ਜਿਸ ਨਾਲ ਸਥਾਨਕ ਨੌਜਵਾਨ ਦੀ ਲੱਤ ‘ਚ ਲੱਗ ਗਈ।
ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਉੱਥੇ ਮੌਜੂਦ ਇੱਕ ਹੋਰ ਲੜਕਾ ਜ਼ਖਮੀ ਨੌਜਵਾਨ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਹਸਪਤਾਲ ਲੈ ਗਿਆ। ਇਹ ਘਟਨਾ ਦੀ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ। ਚਸ਼ਮਦੀਦਾਂ ਦੇ ਮੁਤਾਬਕ, ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਂਦੇ ਸਮੇਂ ਇੱਕ ਮੁਲਜ਼ਮ ਨੇ ਦੁਬਾਰਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕੋਈ ਹੋਰ ਜ਼ਖਮੀ ਨਹੀਂ ਹੋਇਆ।
ਕੁੱਲੂ ਦੇ ਐਸਪੀ ਮਦਨ ਨੇ ਕਿਹਾ ਕਿ ਪੰਜ ਜਣਿਆਂ ‘ਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲੀ ਚਲਾਉਣ ਵਾਲੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮ ਦੀ ਗੱਡੀ ਵੀ ਜ਼ਬਤ ਕਰ ਲਈ ਹੈ।
Read More: West Bengal News: ਹੁਗਲੀ ‘ਚ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ‘ਤੇ ਹ.ਮ.ਲਾ !




