ਵੈਨੇਜ਼ੁਏਲਾ , 26 ਜੂਨ 2026: Venezuela Earthquake News: ਵੈਨੇਜ਼ੁਏਲਾ ‘ਚ ਭੂਚਾਲ ਆਏ 30 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਬਚਾਅ ਕਾਰਜ ਜਾਰੀ ਹਨ। ਖ਼ਬਰਾਂ ਮੁਤਾਬਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 235 ਤੱਕ ਪਹੁੰਚ ਗਈ ਹੈ। ਸਥਾਨਕ ਰਾਹਤ ਅਤੇ ਬਚਾਅ ਏਜੰਸੀਆਂ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਮਲਬਾ ਹਟਾਉਣ ਦਾ ਕੰਮ ਕਰ ਰਹੀਆਂ ਹਨ।
ਬਚਾਅ ਕਾਰਜ ‘ਚ ਸ਼ਾਮਲ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕਾਂ ਦੀ ਗਿਣਤੀ ਹਜ਼ਾਰਾਂ ‘ਚ ਹੋ ਸਕਦੀ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਦੇਸ਼ ਦੇ ਕਾਰਜਕਾਰੀ ਰਾਸ਼ਟਰਪਤੀ ਰੋਡਰਿਗਜ਼ ਨੇ ਦੇਸ਼ ‘ਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਭਾਰਤ, ਅਮਰੀਕਾ ਅਤੇ ਫਰਾਂਸ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਵੈਨੇਜ਼ੁਏਲਾ ਲਈ ਮੱਦਦ ਦਾ ਹੱਥ ਵਧਾਇਆ ਹੈ।
ਵੈਨੇਜ਼ੁਏਲਾ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਦੁਨੀਆ ਭਰ ‘ਚ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਭੂਚਾਲ ਦੀ ਖ਼ਬਰ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਕਿਹਾ ਸੀ ਕਿ ਦੇਸ਼ ਇਸ ਆਫ਼ਤ ਦੀ ਘੜੀ ‘ਚ ਹਰ ਸੰਭਵ ਮੱਦਦ ਪ੍ਰਦਾਨ ਕਰਨ ਲਈ ਤਿਆਰ ਹੈ। ਅੱਜ, ਉੜੀਸਾ ਦੇ ਪੁਰੀ ਦੇ ਸਮੁੰਦਰੀ ਕੰਢੇ ‘ਤੇ, ਰੇਤ ਕਲਾ ਬਣਾਉਣ ਲਈ ਮਸ਼ਹੂਰ ਪਦਮਸ਼੍ਰੀ ਸੁਦਰਸ਼ਨ ਪਟਨਾਇਕ ਨੇ ਰੇਤ ਕਲਾ ਬਣਾ ਕੇ ਵੈਨੇਜ਼ੁਏਲਾ ਦੇ ਭੂਚਾਲ ਦੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
ਵੀਰਵਾਰ ਨੂੰ ਵੈਨੇਜ਼ੁਏਲਾ ‘ਚ 7.2 ਅਤੇ 7.5 ਤੀਬਰਤਾ ਦੇ ਦੋ ਭੂਚਾਲਾਂ ਨੇ ਤਬਾਹੀ ਮਚਾ ਦਿੱਤੀ। 39 ਹਜ਼ਾਰ ਤੋਂ ਵੱਧ ਜਣੇ ਲਾਪਤਾ ਹਨ। ਬਹੁਤ ਸਾਰੇ ਲੋਕਾਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। 40 ਸਕਿੰਟਾਂ ਦੇ ਅੰਦਰ, ਰਾਜਧਾਨੀ ਕਰਾਕਸ ਦੀਆਂ ਉੱਚੀਆਂ ਇਮਾਰਤਾਂ ਮਲਬੇ ਦੇ ਢੇਰ ‘ਚ ਬਦਲ ਗਈਆਂ।
Read More: Venezuela Earthquake: ਵੈਨੇਜ਼ੁਏਲਾ ਵਿੱਚ ਇੱਕ ਤੋਂ ਬਾਅਦ ਇੱਕ ਦੋ ਭੂਚਾਲ ਆਏ




