ਮੋਹਾਲੀ ਮੇਅਰ

ਮੋਹਾਲੀ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ

ਪੰਜਾਬ , 30 ਮਈ 2026: ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ 50 ‘ਚੋਂ 26 ਸੀਟਾਂ ਜਿੱਤੀਆਂ ਹਨ, ਜਦੋਂ ਕਿ ਕਾਂਗਰਸ 12 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਚਾਰ, ਭਾਜਪਾ ਨੇ ਤਿੰਨ ਅਤੇ ਚਾਰ ਆਜ਼ਾਦ ਉਮੀਦਵਾਰ ਜਿੱਤੇ ਹਨ।

ਆਮ ਆਦਮੀ ਪਾਰਟੀ ਦੇ ਅੰਦਰ ਹੁਣ ਮੇਅਰ ਦੇ ਅਹੁਦੇ ਲਈ ਦੌੜ ਸ਼ੁਰੂ ਹੋ ਗਈ ਹੈ। ਵੱਖ-ਵੱਖ ਉਮੀਦਵਾਰ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਹਾਲਾਂਕਿ, ਮੌਜੂਦਾ ਵਿਧਾਇਕ ਡਾ. ਸੰਨੀ ਆਹਲੂਵਾਲੀਆ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ, ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਗੁਰਮੀਤ ਕੌਰ ਅਤੇ ਸੁਖਦੇਵ ਸਿੰਘ ਪਟਵਾਰੀ ਦੌੜ ‘ਚ ਸਭ ਤੋਂ ਅੱਗੇ ਹਨ।

ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ 42 ਤੋਂ 458 ਵੋਟਾਂ ਨਾਲ ਜਿੱਤੇ ਹਨ। ਵਾਰਡ ਨੰਬਰ 6 ਤੋਂ ਚੋਣ ਲੜ ਰਹੇ ਡਾ. ਸੰਨੀ ਆਹਲੂਵਾਲੀਆ ਨੇ 269 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਹ ਉਨ੍ਹਾਂ ਦਾ ਪਹਿਲਾ ਮੌਕਾ ਸੀ ਜਦੋਂ ਉਹ ਚੋਣ ਲੜ ਰਹੇ ਸਨ। ਸੁਖਦੇਵ ਸਿੰਘ ਪਟਵਾਰੀ ਵਾਰਡ ਨੰਬਰ 34 ਤੋਂ ਸਿਰਫ਼ 67 ਵੋਟਾਂ ਨਾਲ ਜਿੱਤੇ ਹਨ।

Read More: ਸਰਬਜੀਤ ਸਿੰਘ ਸਮਾਣਾ ਦੀ ਵਾਰਡ ਨੰਬਰ 42 ਤੋਂ ਸ਼ਾਨਦਾਰ ਜਿੱਤ

ਵਿਦੇਸ਼

Scroll to Top