ਮੋਹਾਲੀ, 13 ਸਤੰਬਰ 2026: ਮੋਹਾਲੀ ਦੇ ਖਰੜ ‘ਚ ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਤੋਂ ਚਾਰ ਕੁੜੀਆਂ ਨੂੰ ਛੁਡਾਇਆ ਅਤੇ ਸਪਾ ਸੈਂਟਰ ਦੇ ਮਾਲਕ ਸਲਮਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ। ਸਲਮਾਨ ਖਾਨ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਛਛਰੌਲੀ ਦਾ ਰਹਿਣ ਵਾਲਾ ਹੈ। ਐਸਐਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲਗਜ਼ਰੀ ਸਪਾ ਸੈਂਟਰ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।
ਟੀਮ ਨੇ ਸ਼ਨੀਵਾਰ ਦੇਰ ਰਾਤ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਪਾ ਸੈਂਟਰ ਦੇ ਮਾਲਕ ਦੀ ਭੂਮਿਕਾ ਸਮੇਤ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
Read More: ਕੇਂਦਰੀ ਪੂਲ ‘ਚੋਂ ਪੰਜਾਬ ਨੂੰ ਆਪਣੇ ਹਿੱਸੇ ਨਾਲੋਂ 1,051 ਮੈਗਾਵਾਟ ਬਿਜਲੀ ਘੱਟ ਮਿਲ ਰਹੀ ਹੈ: ਤਰੁਨਪ੍ਰੀਤ ਸਿੰਘ ਸੌਂਦ




