ਡ ਸੇਫਟੀ ਦੀ ਛਾਪੇਮਾਰੀ

ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮਾਂ ਦੀ ਦੁਕਾਨਾਂ ‘ਤੇ ਛਾਪੇਮਾਰੀ, 75 ਕਿਲੋ ਪਨੀਰ ਜ਼ਬਤ

ਜਲੰਧਰ, 13 ਸਤੰਬਰ 2026: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਜਲੰਧਰ ‘ਚ ਸ਼ਨੀਵਾਰ ਨੂੰ ਹਲਵਾਈ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਅਤੇ ਸ਼ੱਕ ਦੇ ਆਧਾਰ ‘ਤੇ 75 ਕਿਲੋ ਪਨੀਰ ਜ਼ਬਤ ਕੀਤਾ ਅਤੇ ਖੋਏ ਅਤੇ ਪਨੀਰ ਦੇ 14 ਨਮੂਨੇ ਵੀ ਇਕੱਠੇ ਕੀਤੇ।

ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕਵਲਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਨਿਰਦੇਸ਼ਾਂ ਹੇਠ ਅਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਆਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਕਿਸ਼ਨਪੁਰਾ ਚੌਕ ਤੋਂ 50 ਕਿਲੋ ਪਨੀਰ, ਛਾਉਣੀ ਖੇਤਰ ਤੋਂ ਇੱਕ ਵਾਹਨ ਅਤੇ ਹਲਵਾਈ ਦੀ ਇੱਕ ਦੁਕਾਨ ਤੋਂ 25 ਕਿਲੋ ਪਨੀਰ ਜ਼ਬਤ ਕੀਤਾ।

ਇਸ ਤੋਂ ਇਲਾਵਾ, ਟੀਮ ਨੇ ਸੰਤੋਖਪੁਰਾ ਅਤੇ ਗੁਰੂ ਤੇਗ ਬਹਾਦਰ ਨਗਰ ਵਿੱਚ ਹਲਵਾਈ ਦੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਅਤੇ ਖੋਏ ਅਤੇ ਪਨੀਰ ਦੇ 14 ਨਮੂਨੇ ਇਕੱਠੇ ਕੀਤੇ। ਟੀਮ ਵੱਲੋਂ ਇਕੱਠੇ ਕੀਤੇ ਗਏ ਸਾਰੇ ਨਮੂਨੇ ਗੁਣਵੱਤਾ ਜਾਂਚ ਲਈ ਸਟੇਟ ਲੈਬਾਰਟਰੀ ਵਿੱਚ ਭੇਜ ਦਿੱਤੇ ਗਏ ਹਨ, ਅਤੇ ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋਏ ਉਨ੍ਹਾਂ ਵਿਰੁੱਧ ਅਗਲੀ ਕਾਰਵਾਈ ਕੀਤੀ ਜਾਵੇਗੀ।

ਮਿਲਾਵਟਖੋਰਾਂ ਵਿਰੁੱਧ ਫੂਡ ਸਟੈਂਡਰਡ ਸੇਫਟੀ ਐਕਟ 2006 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਇੱਕ ਵਾਰ ਫਿਰ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭੋਜਨ ਦੇ ਨਮੂਨੇ ਇਕੱਠੇ ਕਰਨ ਦੀ ਮੁਹਿੰਮ ਜਾਰੀ ਰਹੇਗੀ।

ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਦੁਕਾਨਦਾਰ ਮਿਲਾਵਟੀ ਜਾਂ ਘਟੀਆ ਕਿਸਮ ਦੀਆਂ ਖਾਣ-ਪੀਣ ਦੀਆਂ ਵਸਤਾਂ ਨਾ ਵੇਚੇ, ਨਹੀਂ ਤਾਂ ਅਜਿਹੇ ਦੁਕਾਨਦਾਰਾਂ ਵਿਰੁੱਧ ਫੂਡ ਸਟੈਂਡਰਡ ਸੇਫਟੀ ਐਕਟ 2006 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਨੇ ਕਿਹਾ ਕਿ ਜਨਤਕ ਸਿਹਤ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ‘ਤੇ ਆਪਣੇ ਫੂਡ ਸੇਫਟੀ ਲਾਇਸੈਂਸ ਪ੍ਰਦਰਸ਼ਿਤ ਕਰਨ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ।

Read More: ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋ.ਲੀ.ਬਾ.ਰੀ, ਪੁਲਿਸ ਜਾਂਚ ‘ਚ ਜੁਟੀ

ਵਿਦੇਸ਼

Scroll to Top