IndiGo flight

ਇੰਡੀਗੋ ਫਲਾਈਟ ਰੱਦ ਹੋਣ ‘ਤੇ ਭੜਕੀ ਔਰਤ, ਹਵਾਈ ਅੱਡੇ ‘ਤੇ 49,000 ਰੁਪਏ ਦਾ ਸਾਮਾਨ ਭੰਨਿਆ

ਭੁਵਨੇਸ਼ਵਰ, 14 ਅਗਸਤ 2026: ਵੀਰਵਾਰ ਨੂੰ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਮਹਿਲਾ ਯਾਤਰੀ ਦੀ ਇੱਕ ਉਡਾਣ ਰੱਦ ਹੋਣ ਤੋਂ ਬਾਅਦ ਸਟਾਫ਼ ਨਾਲ ਬਹਿਸ ਹੋ ਗਈ। ਤਕਨੀਕੀ ਖਰਾਬੀ ਕਾਰਨ ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਉਡਾਣ ਰੱਦ ਹੋਣ ਤੋਂ ਪਰੇਸ਼ਾਨ, ਔਰਤ ‘ਤੇ ਡਿਪਾਰਚਰ ਲਾਉਂਜ ‘ਚ ਹੰਗਾਮਾ ਕਰਨ ਅਤੇ ਹਵਾਈ ਅੱਡੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ।

ਵੀਡੀਓ ‘ਚ ਪਿੱਛੇ ਕੁਝ ਵਿਅਕਤੀਆਂ ਇਹ ਕਹਿੰਦੇ ਸੁਣਾਈ ਦੇ ਰਹੁ ਹਨ ਕਿ ਇਨ੍ਹਾਂ ਦਾ ਬੱਚਾ ਬਿਮਾਰ ਹੈ। ਯਾਤਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਜਾਣਕਾਰੀ ਜਾਂ ਲੋੜੀਂਦੀ ਸਹਾਇਤਾ ਨਹੀਂ ਦਿੱਤੀ ਗਈ। ਬਹੁਤ ਸਾਰੇ ਲੋਕ ਸਪੱਸ਼ਟ ਜਾਣਕਾਰੀ ਦੀ ਉਡੀਕ ‘ਚ ਘੰਟਿਆਂਬੱਧੀ ਹਵਾਈ ਅੱਡੇ ‘ਤੇ ਫਸੇ ਰਹੇ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏਅਰਫੀਲਡ ਪੁਲਿਸ ਸਟੇਸ਼ਨ ‘ਚ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸ਼ਿਕਾਇਤ ਦੇ ਅਨੁਸਾਰ, ਔਰਤ ਦੀ ਪਛਾਣ ਮਾਮੋਨੀ ਖਰਾਤ ਵਜੋਂ ਹੋਈ ਹੈ। ਉਹ ਇੰਡੀਗੋ ਦੀ ਉਡਾਣ 6E 7352 ‘ਤੇ ਕੋਲਕਾਤਾ ਜਾਣ ਵਾਲੀ ਸੀ।

ਇਹ ਘਟਨਾ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਸੀਆਈਐਸਐਫ ਕਰਮਚਾਰੀਆਂ, ਇੰਡੀਗੋ ਅਧਿਕਾਰੀਆਂ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਕਰਮਚਾਰੀਆਂ ਦੀ ਮੌਜੂਦਗੀ ‘ਚ ਵਾਪਰੀ।

ਏਏਆਈ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਔਰਤ ਨੇ ਗੁੱਸੇ ‘ਚ ਆ ਕੇ ਇੱਕ ਕੰਪਿਊਟਰ ਮਾਨੀਟਰ, ਇੱਕ ਕੀਬੋਰਡ ਅਤੇ ਇੱਕ ਪਾਸਪੋਰਟ-ਸਵਾਈਪਿੰਗ ਮਸ਼ੀਨ ਤੋੜ ਦਿੱਤੀ। ਹਵਾਈ ਅੱਡੇ ਨੂੰ ਲਗਭਗ ₹49,000 ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਬੀਪੀਆਈਏ ਪ੍ਰਸ਼ਾਸਨ ਨੇ ਪੁਲਿਸ ਨੂੰ ਇਸ ਮਾਮਲੇ ‘ਚ ਸਖ਼ਤ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਕਤ ਔਰਤ ਯਾਤਰੀ ਤੋਂ ਨੁਕਸਾਨੇ ਗਏ ਉਪਕਰਣਾਂ ਦੀ ਪੂਰੀ ਕੀਮਤ ਵਸੂਲ ਕੀਤੀ ਜਾਵੇ।

Read More: ਹਰਿਆਣਾ ‘ਚ ਨਸ਼ਾ ਰੋਕਥਾਮ ਤੇ ਪੁਨਰਵਾਸ ਲਈ ਚਾਰ-ਪੱਧਰੀ ਪ੍ਰਣਾਲੀ ਸਥਾਪਤ

ਵਿਦੇਸ਼

Scroll to Top