ਰੱਖੜੀ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀਆਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਦਿੱਤੀ ਵਧਾਈ

ਚੰਡੀਗੜ੍ਹ, 27 ਅਗਸਤ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਰੱਖੜੀ ਦੇ ਸ਼ੁਭ ਮੌਕੇ ’ਤੇ ਦੇਸ਼-ਵਿਦੇਸ਼ ‘ਚ ਵੱਸਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਨੇਹ ਦੇ ਪਵਿੱਤਰ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਇਸ ਰਵਾਇਤੀ ਤਿਉਹਾਰ ਦਾ ਸਾਡੇ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨਾਲ ਡੂੰਘਾ ਸਬੰਧ ਹੈ।

ਉਨ੍ਹਾਂ ਨੇ ਹਰੇਕ ਭਰਾ ਨੂੰ ਆਪਣੀ ਭੈਣ ਦੀ ਜੀਵਨ ਭਰ ਰੱਖਿਆ, ਦੇਖਭਾਲ ਅਤੇ ਸਾਥ ਦੇਣ ਦਾ ਪ੍ਰਣ ਲੈ ਕੇ ਇਸ ਤਿਉਹਾਰ ਦੀ ਅਸਲ ਭਾਵਨਾ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰੇਕ ਭਰਾ ਦਾ ਇਹ ਯਕੀਨੀ ਬਣਾਉਣਾ ਨੈਤਿਕ ਫਰਜ਼ ਹੈ ਕਿ ਉਸਦੀ ਭੈਣ ਨੂੰ ਕਦੇ ਕਿਸੇ ਮੁਸ਼ਕਿਲ ਜਾਂ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਓ ਅਸੀਂ ਮਿਲ ਕੇ ਸਮਾਜ ‘ਚ ਆਪਸੀ ਸਤਿਕਾਰ ਅਤੇ ਸੁਰੱਖਿਆ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰੀਏ। ਕੁਲਤਾਰ ਸਿੰਘ ਸੰਧਵਾਂ ਨੇ ਇਸ ਖ਼ੁਸ਼ੀ ਦੇ ਮੌਕੇ ’ਤੇ ਸਮੂਹ ਪਰਿਵਾਰਾਂ ‘ਚ ਅਮਨ, ਖ਼ੁਸ਼ਹਾਲੀ ਅਤੇ ਆਪਸੀ ਸਾਂਝ ਦੇ ਹੋਰ ਪਕੇਰੇ ਹੋਣ ਦੀ ਕਾਮਨਾ ਕੀਤੀ।

Read More: ਹੜਤਾਲ ਕਰਨ ਵਾਲੇ ਕਰਮਚਾਰੀਆਂ ‘ਤੇ ਕਾਰਵਾਈ ਕਰੇਗੀ ਪੰਜਾਬ ਸਰਕਾਰ !

ਵਿਦੇਸ਼

Scroll to Top