ਚੰਡੀਗੜ੍ਹ, 11 ਅਗਸਤ 2026: Sher-e-Punjab T20 League Squads of all teams: ਆਉਣ ਵਾਲੀ ਸ਼ੇਰ-ਏ-ਪੰਜਾਬ ਟੀ-20 ਲੀਗ ਲਈ ਮੰਚ ਤਿਆਰ ਹੋ ਗਿਆ ਹੈ। ਹਾਲ ਹੀ ‘ਚ ਸਮਾਪਤ ਹੋਈ ਨਿਲਾਮੀ ਤੋਂ ਬਾਅਦ, ਸਾਰੀਆਂ ਛੇ ਫ੍ਰੈਂਚਾਇਜ਼ੀਜ਼ ਨੇ ਆਪਣੀਆਂ ਸਕੁਐਡਾਂ ਪੂਰੀਆਂ ਕਰ ਲਈਆਂ ਹਨ। ਟੂਰਨਾਮੈਂਟ ‘ਚ ਫਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੁਰਮਾਜ਼, ਬਠਿੰਡਾ ਰਾਇਲਜ਼, ਜਲੰਧਰ ਵਾਰੀਅਰਜ਼, ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼ ਖਿਤਾਬ ਲਈ ਮੁਕਾਬਲਾ ਕਰਨਗੇ।
ਹਰੇਕ ਫਰੈਂਚਾਇਜ਼ੀ ਨੇ ₹45 ਲੱਖ ਦੇ ਪਰਸ ਨਾਲ ਨਿਲਾਮੀ ‘ਚ ਹਿੱਸਾ ਲਿਆ, ਜਦੋਂ ਕਿ ਛੇ ਮਾਰਕੀ ਖਿਡਾਰੀਆਂ ਨੂੰ ₹10-10 ਲੱਖ ‘ਚ ਸਾਈਨ ਕੀਤਾ ਗਿਆ ਸੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਦਾ ਹਿੱਸਾ ਹੋਣਗੇ, ਜਦੋਂ ਕਿ ਵਿਸਫੋਟਕ ਓਪਨਰ ਅਭਿਸ਼ੇਕ ਸ਼ਰਮਾ ਆਪਣੀ ਘਰੇਲੂ ਟੀਮ, ਅੰਮ੍ਰਿਤਸਰ ਸੁਰਮਾਜ਼ ਦੀ ਨੁਮਾਇੰਦਗੀ ਕਰਨਗੇ।
ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ ਖੇਡਣਗੇ, ਜਦੋਂ ਕਿ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਦੀ ਜਰਸੀ ਪਹਿਨਦੇ ਦਿਖਾਈ ਦੇਣਗੇ। ਆਲਰਾਊਂਡਰ ਰਮਨਦੀਪ ਸਿੰਘ ਮੋਹਾਲੀ ਕਿੰਗਜ਼ ਦੀ ਨੁਮਾਇੰਦਗੀ ਕਰਨਗੇ, ਜਦੋਂ ਕਿ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਲਈ ਖੇਡਣਗੇ।
ਨਿਲਾਮੀ ਦੇ ਨਿਯਮਾਂ ਅਨੁਸਾਰ, ਹਰੇਕ ਫਰੈਂਚਾਇਜ਼ੀ ਨੂੰ ਘੱਟੋ-ਘੱਟ 16 ਅਤੇ ਵੱਧ ਤੋਂ ਵੱਧ 20 ਖਿਡਾਰੀਆਂ ਦੀ ਟੀਮ ਮੈਦਾਨ ਵਿੱਚ ਉਤਾਰਨੀ ਜ਼ਰੂਰੀ ਸੀ। ਆਲਰਾਊਂਡਰ ਸਨਵੀਰ ਸਿੰਘ ਨਿਲਾਮੀ ‘ਚ ਸਭ ਤੋਂ ਮਹਿੰਗਾ ਖਿਡਾਰੀ ਸੀ, ਜਿਸਨੂੰ ਫਾਜ਼ਿਲਕਾ ਫਾਲਕਨਜ਼ ਨੇ ₹13.20 ਲੱਖ ‘ਚ ਖਰੀਦਿਆ। ਅੰਮ੍ਰਿਤਸਰ ਸੁਰਮਾਜ ਨੇ ਨਮਨ ਧੀਰ ਨੂੰ ₹10.80 ਲੱਖ ਵਿੱਚ ਸ਼ਾਮਲ ਕੀਤਾ, ਜਦੋਂ ਕਿ ਅਮੋਲਪ੍ਰੀਤ ਸਿੰਘ ਮੋਹਾਲੀ ਕਿੰਗਜ਼ ‘ਚ ₹8.20 ਲੱਖ ਵਿੱਚ ਸ਼ਾਮਲ ਹੋਇਆ। ਬਠਿੰਡਾ ਰਾਇਲਜ਼ ਨੇ ਹਰਨੂਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ₹7 ਲੱਖ ‘ਚ ਖਰੀਦਿਆ, ਜਦੋਂ ਕਿ ਜਲੰਧਰ ਵਾਰੀਅਰਜ਼ ਨੇ ਸੁਖਦੀਪ ਬਾਜਵਾ ਨੂੰ ₹6 ਲੱਖ ‘ਚ ਸ਼ਾਮਲ ਕੀਤਾ।
ਇਸ ਮੌਕੇ ‘ਤੇ ਬੋਲਦਿਆਂ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ, “ਅਸੀਂ ਇਸ ਸੁਪਨੇ ਨੂੰ ਹਕੀਕਤ ‘ਚ ਬਦਲਣ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਅਣਥੱਕ ਮਿਹਨਤ ਕੀਤੀ ਹੈ, ਅਤੇ ਸਾਨੂੰ ਖੁਸ਼ੀ ਹੈ ਕਿ ਇਹ ਹੁਣ ਰੂਪ ਧਾਰਨ ਕਰ ਰਿਹਾ ਹੈ। ਮੋਹਾਲੀ ਦਾ ਪੀਸੀਏ ਸਟੇਡੀਅਮ ਇੱਕ ਖਾਸ ਮੈਦਾਨ ਹੈ, ਅਤੇ ਹਰ ਕ੍ਰਿਕਟਰ ਇੱਥੇ ਖੇਡਣ ਦਾ ਸੁਪਨਾ ਲੈਂਦਾ ਹੈ।
ਇਸ ਲੀਗ ਰਾਹੀਂ, ਅਸੀਂ ਪੰਜਾਬ ਦੇ ਹਰ ਹਿੱਸੇ ਦੇ ਖਿਡਾਰੀਆਂ ਨੂੰ ਇਸ ਵੱਕਾਰੀ ਮੈਦਾਨ ‘ਤੇ ਖੇਡਣ, ਕੀਮਤੀ ਤਜਰਬਾ ਹਾਸਲ ਕਰਨ ਅਤੇ ਵੱਡੇ ਮੰਚ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣਾ ਚਾਹੁੰਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਪੰਜਾਬ ‘ਚ ਕ੍ਰਿਕਟ ਦੇ ਵਿਕਾਸ ਦੇ ਰਾਹ ਨੂੰ ਮਜ਼ਬੂਤ ਕਰਨ ਅਤੇ ਸਾਡੇ ਨੌਜਵਾਨ ਖਿਡਾਰੀਆਂ ਲਈ ਹੋਰ ਮੌਕੇ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।”
ਸ਼ੇਰ-ਏ-ਪੰਜਾਬ ਟੀ-20 ਲੀਗ ਦੀਆਂ ਟੀਮਾਂ
ਫਾਜ਼ਿਲਕਾ ਫਾਲਕਨਜ਼:
ਸ਼ੁਭਮਨ ਗਿੱਲ, ਵਿਹਾਨ ਮਲਹੋਤਰਾ, ਸਨਵੀਰ ਸਿੰਘ, ਪ੍ਰੀਤ ਦੱਤਾ, ਰਘੂ ਸ਼ਰਮਾ, ਅਨਮੋਲਜੀਤ ਸਿੰਘ, ਜਸਨ ਜਿੰਦਲ, ਈਸ਼ ਰਾਓ, ਗਰਵ ਕੁਮਾਰ, ਮਨਪ੍ਰੀਤ ਸਿੰਘ, ਲਕਸ਼ੈ ਕਾਸਲ, ਕਰਨਵੀਰ ਸਿੰਘ, ਨਵਪ੍ਰੀਤ ਸਿੰਘ, ਅੰਸ਼ੁਲ ਚੌਧਰੀ, ਜੈਵੀਰ ਭਿੰਡਰ, ਆਯੁਸ਼ਮਾਨ, ਕਿਰਨਦੀਪ ਸਿੰਘ, ਪ੍ਰਾਂਸ਼ੂ ਪ੍ਰਤਾਪ,ਆਰੁਸ਼ ਲੱਟਾ ਅਤੇ ਏਮੁਨੁਅਲ ਦੇਵੇਸਰ|
ਅੰਮ੍ਰਿਤਸਰ ਸੁਰਮਾਜ:
ਅਭਿਸ਼ੇਕ ਸ਼ਰਮਾ, ਮਯੰਕ ਮਾਰਕੰਡੇ, ਨਮਨ ਧੀਰ, ਰਾਹੁਲ ਕੁਮਾਰ, ਸਾਹਿਲ ਖਾਨ, ਜਸਨਪ੍ਰੀਤ ਸਿੰਘ, ਧਰੁਵ ਰਾਹੁਲ ਜਿੰਦਲ, ਰੇਵਨਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਇਸ਼ਾਨ ਸੂਦ, ਅਧੀਰਾਜ ਸਿੰਘ ਮੰਗਤ, ਅਭੈ ਚੌਧਰੀ, ਧਰੁਵ ਭਗਾਨੀਆ, ਸ਼ੁਭਮ ਰਾਣਾ, ਸਹਿਜ ਧਵਨ, ਇਸ਼ਮੀਤ ਸਿੰਘ ਸੰਧੂ, ਨਵਨੀਤ ਵਿਰਕ, ਅਕਾਸ਼ ਪਾਂਡੇ, ਵੈਭਵ ਕਾਲਰਾ, ਜੈਪ੍ਰਤਾਪ ਸਿੰਘ ਜੌਹਲ |
ਬਠਿੰਡਾ ਰਾਇਲਜ਼:
ਗੁਰਨੂਰ ਬਰਾੜ, ਹਰਨੂਰ ਸਿੰਘ, ਅਸ਼ਵਨੀ ਕੁਮਾਰ, ਉਦੈ ਸਹਾਰਨ, ਗੋਰਵ ਚੌਧਰੀ, ਸੁਮਿਤ ਸ਼ਰਮਾ, ਦੇਵ ਅੰਮ੍ਰਿਤਪਾਲ ਸਿੰਘ, ਰਿਧਮ ਸਤਿਆਵਾਨ, ਅਸ਼ੀਸ਼ ਲਾਰੈਂਸ, ਜਤਿਨ ਸਹੋਤਾ, ਅਬੀਰ ਕੋਹਲੀ, ਰਿਸ਼ਭ ਗੁਪਤਾ, ਨੂਰਵੀਰ ਸਿੰਘ, ਤਵਲੀਨ ਸਿੰਘ, ਸ਼ਾਹਬਾਜ਼ ਸਿੰਘ ਸੰਧੂ, ਸਿਮਰਨਜੀਤ ਸਿੰਘ ਘਾਰੂ, ਇਮਰੋਜ਼ਪ੍ਰੀਤ ਸਿੰਘ, ਲਵਪ੍ਰੀਤ ਕੰਬੋਜ, ਹਰਸਿਮਰਤ ਸਿੰਘ ਘਾਰੂ|
ਜਲੰਧਰ ਵਾਰੀਅਰਜ਼:
ਪ੍ਰਭਸਿਮਰਨ ਸਿੰਘ, ਇਮਾਨਜੋਤ ਸਿੰਘ ਚਹਿਲ, ਵਿਸ਼ਵ ਪ੍ਰਤਾਪ ਸਿੰਘ, ਅਭਿਨਵ ਸ਼ਰਮਾ, ਸੁਖਦੀਪ ਬਾਜਵਾ, ਅਨਮੋਲ ਮਲਹੋਤਰਾ, ਮਯਾਨ ਗੁਪਤਾ, ਯਸ਼ ਕਰਨ, ਹਰਜਸ ਸਿੰਘ ਟੰਡਨ, ਆਰੀਅਨ ਯਾਦਵ, ਸ਼ਨਵੀਰ ਕਲਸੀ, ਪਾਰਸ ਜੈਦਕਾ, ਉਮੇਸ਼ ਗਿੱਲ, ਰਣਦੀਪ ਸਿੰਘ, ਜਸਕੀਰਤ ਸਿੰਘ, ਦੀਪਇੰਦਰ ਸਿੰਘ, ਅਰਪਣ ਵਾਲੀਆ, ਗੁਰਵਿੰਦਰ ਸਿੰਘ ਭੁੱਲਰ, ਸੁਭਨਯ ਮਹਾਜਨ, ਗੌਰਵ ਮਾਰਕਨ|
ਲੁਧਿਆਣਾ ਲਾਇਨਜ਼:
ਅਰਸ਼ਦੀਪ ਸਿੰਘ, ਕ੍ਰਿਸ਼ਨ ਭਗਤ, ਸਲਿਲ ਅਰੋੜਾ, ਜਸ ਇੰਦਰ, ਅਭਿਜੀਤ ਗਰਗ, ਅਰਜੁਨ ਰਾਜਪੂਤ, ਯੁਵੀ ਗੋਇਲ, ਕਾਰਤਿਕ ਚੱਢਾ, ਤਰਨਵੀਰ ਸਿੰਘ ਰੰਧਾਵਾ, ਹਵਨੀਤ ਸਿੰਘ, ਰਾਜਵੀਰ ਜਸਵਾਲ, ਹਰੀਸ਼ ਕੁਮਾਰ, ਬਿਕਰਮਜੀਤ ਸਿੰਘ, ਮਾਧਵ ਸਿੰਘ ਪਠਾਨੀਆ, ਕਾਰਤਿਕ ਸ਼ਰਮਾ, ਲਵਦੀਪ ਸਿੰਘ ਖਰੋੜ, ਲਵਕੀਰਤ ਸਿੰਘ, ਅਸੀਮ ਕੋਹਲੀ, ਗੁਰਮਨ ਸਿੰਘ, ਸਾਹਿਲ ਭਾਸਕਰ।
ਮੋਹਾਲੀ ਕਿੰਗਜ਼:
ਰਮਨਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਹਰਪ੍ਰੀਤ ਬਰਾੜ, ਆਯੂਸ਼ ਗੋਇਲ, ਸਾਗਰ ਵਿਰਕ, ਜਸਕਰਨ ਵੀਰ ਸਿੰਘ ਪਾਲ, ਯੁਵਰਾਜ ਮਾਨ, ਹਰਦੀਪ ਸਿੰਘ, ਆਲਮ ਬਖਸ਼ੀ, ਤਨਮਯ ਧਾਰਨੀ, ਸਾਕਸ਼ਿਆ, ਆਰੀਅਨ ਭਾਟੀਆ, ਲਵਪ੍ਰੀਤ ਚੱਠਾ, ਗੁਰਮੇਹਰ ਸਰਾਂ, ਕਰਨ ਚੌਧਰੀ, ਸੌਰਬ ਧਾਲੀਵਾਲ, ਨਿਪੁਣ ਪੰਡਿਤਾ, ਮਨਪ੍ਰੀਤ ਜੋਹਲ,ਰਾਜਿੰਦਰ ਸਿੰਘ ਦੇਵਗਨ|
Read More: ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨਵੀਰ ਸਿੰਘ




