ਚੰਡੀਗੜ੍ਹ, 06 ਜਨਵਰੀ, 2024: ਕੈਨੇਡਾ (Canada) ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ | ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਯੂਥ ਅਕਾਲੀ ਆਗੂ ਰਣਧੀਰ ਸਿੰਘ ਕਾਕਾ ਸਾਰੋਂ ਦੇ ਕੈਨੇਡਾ ਰਹਿੰਦੇ ਇਕਲੌਤੇ ਪੁੱਤ 28 ਸਾਲਾ ਨੌਜਵਾਨ ਯੁਗਵੀਰ ਸਿੰਘ ਕਰਨ ਦੀ ਦਿਲ ਦਾ ਦੌਰਾ ਪੈਣ ਮੌਤ ਹੋ ਗਈ। ਜਿਕਰਯੋਗ ਹੈ ਕਿ ਰਣਧੀਰ ਸਿੰਘ ਕਾਕਾ ਸਾਰੋਂ ਵੀ ਮੌਜੂਦਾ ਸਮੇਂ ’ਚ ਆਪਣੇ ਪੁੱਤਰ ਕੋਲ ਕੈਨੇਡਾ ਹੀ ਰਹਿ ਰਿਹਾ ਸੀ। ਇਲਾਕੇ ਦੇ ਪਤਵੰਤੇ ਸੱਜਣਾਂ, ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਨੌਜਵਾਨ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜੁਲਾਈ 16, 2025 11:26 ਬਾਃ ਦੁਃ