25 ਨਵੰਬਰ 2026: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਸਾਹਿਬਾ ਬਾਲੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਹਾਲ ਹੀ ਵਿੱਚ ਸਾਹਿਬਾ ਬਾਲੀ ਨੇ ਗੁਰਪੁਰਬ ਮੌਕੇ ਅਰਜੁਨ ਕਪੂਰ ਨਾਲ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਸਟੋਰੀ ‘ਤੇ ਸਾਂਝੀ ਕੀਤੀ। ਤਸਵੀਰ ਵਿੱਚ ਦੋਵੇਂ ਸਿਰ ਢੱਕ ਕੇ ਨਜ਼ਰ ਆ ਰਹੇ ਹਨ।
ਸਾਹਿਬਾ ਨੇ ਤਸਵੀਰ ਨਾਲ ਲਿਖਿਆ, ”ਮੈਂ ਉਸਦਾ ਅੱਧਾ ਪ੍ਰਸ਼ਾਦ ਵੀ ਖਾ ਲਿਆ। ਗੁਰਪੁਰਬ ਦੀਆਂ ਮੁਬਾਰਕਾਂ।” ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ। ਕਈ ਯੂਜ਼ਰ ਇਸ ਨੂੰ ਉਨ੍ਹਾਂ ਦੇ ਕਥਿਤ ਰਿਸ਼ਤੇ ਦਾ ਸੰਕੇਤ ਮੰਨ ਰਹੇ ਹਨ।
ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਦਾ ਮਲਾਇਕਾ ਅਰੋੜਾ ਨਾਲ ਲੰਬਾ ਰਿਸ਼ਤਾ ਰਿਹਾ ਹੈ। ਅਕਤੂਬਰ 2024 ਵਿੱਚ ਅਰਜੁਨ ਨੇ ਜਨਤਕ ਤੌਰ ‘ਤੇ ਖੁਦ ਨੂੰ ਸਿੰਗਲ ਦੱਸਿਆ ਸੀ। ਕੰਮ ਦੀ ਗੱਲ ਕਰੀਏ ਤਾਂ ਅਰਜੁਨ ਆਖਰੀ ਵਾਰ 2025 ਦੀ ਫਿਲਮ ‘ਮੇਰੇ ਪਤੀ ਕੀ ਬੀਵੀ’ ਵਿੱਚ ਨਜ਼ਰ ਆਏ ਸਨ।
READ MORE : ਮੰਡੀ ਗੋਬਿੰਦਗੜ੍ਹ ਦੇ ਗੁਰਦੁਆਰਾ ਸਾਹਿਬ ‘ਚ ਬੇ.ਅ.ਦ.ਬੀ, ਮੁਲਜ਼ਮ ਗ੍ਰਿਫ਼.ਤਾਰ




