ਪੰਜਾਬੀ ਮੂਲ ਦੀ ਮਹਿਲਾ ਇਮੀਗ੍ਰੇਸ਼ਨ ਏਜੰਟ

ਆਸਟ੍ਰੇਲੀਆ ‘ਚ ਪੰਜਾਬੀ ਮੂਲ ਦੀ ਮਹਿਲਾ ਇਮੀਗ੍ਰੇਸ਼ਨ ਏਜੰਟ ਦੀ ਰਜਿਸਟ੍ਰੇਸ਼ਨ ਰੱਦ, 5 ਸਾਲਾਂ ਦੀ ਲੱਗੀ ਪਾਬੰਦੀ

ਆਸਟ੍ਰੇਲੀਆ, 20 ਅਪ੍ਰੈਲ 2026: ਆਸਟ੍ਰੇਲੀਆ ‘ਚ ਇੱਕ ਪੰਜਾਬੀ ਮੂਲ ਦੀ ਮਹਿਲਾ ਇਮੀਗ੍ਰੇਸ਼ਨ ਏਜੰਟ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਅਤੇ ਉਸ ‘ਤੇ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ, ਉਹ ਹੁਣ ਆਸਟ੍ਰੇਲੀਆ ‘ਚ ਪੰਜ ਸਾਲਾਂ ਲਈ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਨਹੀਂ ਕਰ ਸਕੇਗੀ।

10 ਸਾਲਾਂ ਤੋਂ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰ ਰਹੀ ਵਿਨੀਤ ਕੌਰ ਚੱਢਾ ‘ਤੇ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਗੁੰਮਰਾਹਕੁੰਨ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਕਥਿਤ ਤੌਰ ‘ਤੇ ਧੋਖਾ ਦੇ ਰਹੀ ਹੈ ਅਤੇ ਕਥਿਤ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਰਜਿਸਟ੍ਰੇਸ਼ਨ ਪ੍ਰਾਪਤ ਕਰ ਰਹੀ ਹੈ।

ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਵਨੀਤ ਕੌਰ ਦੁਆਰਾ ਜਮ੍ਹਾਂ ਕਰਵਾਈਆਂ ਗਈਆਂ ਵੀਜ਼ਾ ਅਰਜ਼ੀਆਂ ‘ਚ ਬੇਨਿਯਮੀਆਂ ਪਾਈਆਂ, ਜੋ ਪੰਜਾਬ ਅਤੇ ਹੋਰ ਭਾਰਤੀ ਸੂਬਿਆਂ ਦੇ ਨੌਜਵਾਨਾਂ ਨੂੰ ਆਸਟ੍ਰੇਲੀਆਈ ਵੀਜ਼ਾ ਪ੍ਰਦਾਨ ਕਰਦੀ ਹੈ। ਓਮਾਰਾ ਦੀ ਜਾਂਚ ਮੁਤਾਬਕ ਪਾਇਆ ਗਿਆ ਕਿ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਧੋਖਾਧੜੀ ਕੀਤੀ ਹੈ। ਇਸ ਤੋਂ ਬਾਅਦ, ਵਨੀਤ ਚੱਢਾ ਰਾਹੀਂ ਆਸਟ੍ਰੇਲੀਆ ਆਉਣ ਵਾਲਿਆਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।

Read More: ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਸੈਮੀਕੰਡਕਟਰ ਤੇ ਖੇਤਰਾਂ ਲਈ ਅਹਿਮ ਸਮਝੌਤੇ ਸਹੀਬੱਧ

ਵਿਦੇਸ਼

Scroll to Top