7 ਮਈ 2026: ਅੱਜ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bangalore) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।
ਪਿਛਲੇ ਮੈਚ ਵਿੱਚ ਬੰਗਲੌਰ ਗੁਜਰਾਤ ਟਾਈਟਨਸ ਤੋਂ 4 ਵਿਕਟਾਂ ਨਾਲ ਹਾਰ ਗਿਆ ਸੀ। ਰਜਤ ਪਾਟੀਦਾਰ ਦੀ ਟੀਮ ਇਸ ਮੈਚ ਨੂੰ ਜਿੱਤ ਕੇ ਪਲੇਆਫ ਦੌੜ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਲਗਾਤਾਰ ਛੇ ਹਾਰਾਂ ਤੋਂ ਬਾਅਦ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਡਿੱਗ ਚੁੱਕੇ ਲਖਨਊ ਸੁਪਰ ਜਾਇੰਟਸ ਲਈ, ਇਹ ਮੈਚ ਵੱਕਾਰ ਦਾ ਵਿਸ਼ਾ ਹੋਵੇਗਾ।
Read More: SRH ਬਨਾਮ PBKS Result: ਸਨਰਾਈਜ਼ਰਜ਼ ਹੈਦਰਾਬਾਦ ਨੇ ਜਿੱਤ ਕੀਤੀ ਦਰਜ, ਜਾਣੋ ਕਾਰਨ




