ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਮ੍ਰਿਤਪਾਲ ਸਿੰਘ ਨੇ CASA Rugby 7’s championship–2026 ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ
19 ਮਈ 2026: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (Sri Guru Granth Sahib World University) ਦੇ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ, ਵਿਭਾਗ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ Tashkent (ਉਜ਼ਬੇਕਿਸਤਾਨ) ਵਿੱਚ ਹੋਈ ਸੈਂਟਰਲ ਸਾਊਥ ਏਸ਼ੀਆ 7 ਸਾਈਡ ਰਗਬੀ ਚੈਂਪੀਅਨਸ਼ਿਪ–2026 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤ ਕੇ ਯੂਨੀਵਰਸਿਟੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕਿਆ ਹੈ । ਇਸਦੇ ਨਾਲ ਹੀ ਉਹ ਸੀਨੀਅਰ ਨੈਸ਼ਨਲ ਰਗਬੀ ਚੈਂਪੀਅਨਸ਼ਿਪਾਂ ਅਤੇ ਨੈਸ਼ਨਲ ਗੇਮਜ਼ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਇਸ ਉਪਲਬਧੀ ‘ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਪ੍ਰਿਤਪਾਲ ਸਿੰਘ , ਡੀਨ ਅਕਾਦਮਿਕ ਮਾਮਲੇ ਡਾ ਸੁਖਵਿੰਦਰ ਸਿੰਘ ਬਿਲਿੰਗ, ਰਜਿਸਟਰਾਰ ਡਾ ਤੇਜ਼ਬੀਰ ਸਿੰਘ , ਡੀਨ ਵਿਦਿਆਰਥੀ ਭਲਾਈ ਡਾ ਸਿਕੰਦਰ ਸਿੰਘ ,ਡਾ ਅੰਕਦੀਪ ਟਿਵਾਣਾ ,ਡਾ ਹਰਨੀਤ ਬਿਲਿੰਗ , ਵਿਭਾਗ ਮੁਖੀ ਡਾ ਵਰਿੰਦਰ ਸਿੰਘ ਭੁੱਲਰ ਅਤੇ ਫ਼ਤਹਿਗੜ੍ਹ ਸਾਹਿਬ ਦੇ ਰਗਬੀ ਸੈਕਟਰੀ ਨੀਰਜ ਕੁਮਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੋਚ ਸੰਦੀਪ ਕੁਮਾਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਵੱਡੀਆਂ ਕਾਮਯਾਬੀਆਂ ਦੀ ਕਾਮਨਾ ਕੀਤੀ।
ਜ਼ਿਕਰਯੋਗ ਹੈ ਕਿ ਵਿਭਾਗ ਦੀ ਖਿਡਾਰਨ ਅਮਨਦੀਪ ਕੌਰ ਵੀ ਏਸ਼ੀਅਨ ਰਗਬੀ ਸੈਵਨ ਸੀਰੀਜ ਚਾਈਨਾ ਅਤੇ ਸ਼੍ਰੀ ਲੰਕਾ ਵਿੱਚ ਵੀ ਆਪਣੇ ਜ਼ੋਰ ਦਿਖਾ ਚੁੱਕੀ ਹੈ ਭਵਿੱਖ ਵਿੱਚ ਆਰ ਪੀ ਐਲ ਅਮਨਦੀਪ ਕੌਰ ਚਨਈ ਵੂਲਸ ਟੀਮ ਵੱਲੋਂ ਸਲੈਕਸ਼ਨ ਹੋਈ ਹੈ ਦਾ ਮਤਲਬ ਹੀ ਨਹੀਂ ਆਉਣ ਵਾਲੇ ਸਮੇਂ ਵਿੱਚ ਹੋਰ ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਅਮਨਦੀਪ ਕੌਰ ਵੀ ਆਪਣਾ ਜ਼ੋਰ ਦਿਖਾਏਗੀ।
Read More: ਰਗਬੀ ਖਿਡਾਰੀ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ, ਚੀਨ ਤੇ ਸ਼੍ਰੀਲੰਕਾ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ




