ਕਾਂਗਰਸ ਵੱਲੋਂ ਕਰਵਾਏ ਸਰਵਪੱਖੀ ਵਿਕਾਸ ਨੂੰ ਯਾਦ ਕਰ ਰਹੇ ਹਨ ਲੋਕ: ਹਰਦਿਆਲ ਕੰਬੋਜ

ਹਰਦਿਆਲ ਕੰਬੋਜ

ਪਟਿਆਲਾ, 24 ਮਾਰਚ 2024: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਕਾਂਗਰਸ ਵੱਲੋਂ ਆਪਣੇ ਕਾਰਜਕਾਲ ਸਮੇਂ ਦੌਰਾਨ ਕਰਵਾਏ ਸਰਵਪੱਖੀ ਵਿਕਾਸ ਨੂੰ ਅੱਜ ਲੋਕ ਯਾਦ ਕਰ ਰਹੇ ਹਨ। ਇਸ ਲਈ ਲੋਕ ਮੁੜ ਤੋਂ ਕਾਂਗਰਸ ਨੂੰ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ। ਉਹ ਅੱਜ ਹਲਕਾ ਸ਼ੁਤਰਾਣਾ ਵਿਖੇ ਇੱਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਨਾਲ ਹਲਕਾ ਸਨੌਰ ਦੇ ਇੰਚਾਰਜ ਹਰਿੰਦਰ ਪਾਲ ਸਿੰਘ ਹੈਰੀਮਾਨੁ ਦਲਬਾਰਾ ਸਿੰਘ ਵਣਵਾਲਾ ਹਲਕਾ ਇੰਚਾਰਜ ਸ਼ੁਤਰਾਣਾ ਤੇ ਹੋਰ ਨੇਤਾ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰਨ ਲਈ ਕਾਂਗਰਸ ਵੱਲੋਂ ਪਾਰਟੀ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਲੋਕਾਂ ਨਾਲ ਦਿਨ ਰਾਤ ਮੀਟਿੰਗਾਂ ਕਰਕੇ ਪਾਰਟੀ ਲਈ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜਿਸਦੇ ਹੱਥਾਂ ਅੰਦਰ ਦੇਸ਼ ਦਾ ਆਉਣ ਵਾਲਾ ਭਵਿੱਖ ਸੁਰਖਿਅਤ ਹੈ।

ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕਦੇ ਵੀ ਪੰਜਾਬ ਦਾ ਕੁੱਝ ਸੰਵਾਰਨ ਦੀ ਨਹੀੀ ਸੋਚੀ। ਹਮੇਸ਼ਾ ਆਪਣੇ ਹਿੱਤਾਂ ਲਈ ਜਾਂ ਆਪਣੇ ਚਹੇਤਿਆਂ ਲਈ ਹੀ ਕੰਮ ਕੀਤਾ ਜਾ ਹੈ, ਜਿਸ ਕਾਰਨ ਲੋਕ ਅੱਜ ਵਿਰੋਧੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਕਾਂਗਰਸ ਨੂੰ ਸੱਤਾ ਵਿੱਚ ਦੁਬਾਰਾ ਦੇਖਣਾ ਚਾਹੁੰਦੇ ਹਨ। ਇਸ ਲਈ ਉਹ ਪਾਰਟੀ ਦਾ ਡਟਕੇ ਸਾਥ ਵੀ ਦੇ ਰਹੇ ਹਨ।

ਹਰਦਿਆਲ ਕੰਬੋਜ ਨੇ ਆਖਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਲਈ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਰਿਕਾਰਡਤੋੜ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਹਰਦੀਪ ਸਿੰਘ ਕੁਲਾਰਾਂ ਬਲਾਕ ਪ੍ਰਧਾਨ ਘੱਗਾ, ਰਣਜੀਤ ਸਿੰਘ ਮੰਤੌਲੀ ਬਲਾਕ ਪ੍ਰਧਾਨ ਪਾਤੜਾਂ, ਮੋਹਰ ਸਿੰਘ ਜਿਊਣਪੁਰਾ ਸਰਪੰਚ, ਬਿੱਟੂ ਸ਼ਾਹਪੁਰ,ਧਰਨਾ ਕੁਲਵਾਣੁ, ਰਿੰਕੂ ਚੇਅਰਮੈਨ,ਕੀਮਤ ਸਿੰਘ ਹਰਚੰਦਪੁਰਾ, ਨਿਰਮਲ ਸਿੰਘ ਪੰਨੂ, ਬਲਵੀਰ ਸਿੰਘ ਮਰਦਹੇੜੀ, ਗੁਰਦੀਪ ਸਿੰਘ ਧਨੇਠਾ, ਗੁਰਦਰਸ਼ਨ ਸਿੰਘ ਲੰਬੜਦਾਰ, ਬਲਦੇਵ ਸਿੰਘ ਮੋਹੜੀ ਵਾਲਾ, ਡੇਜ਼ੀ ਕਾਹਲੋਂ, ਬਿੱਲਾ ਅਰੋੜਾ ਸਮੇਤ ਹਜ਼ਾਰਾਂ ਕਾਂਗਰਸੀ ਆਗੂ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।