ਯਾਤਰੀ ਕਿਰਪਾ ਧਿਆਨ ਦੇਣ ਇਸ ਰੂਟ ਦੀਆਂ ਰੇਲਗੱਡੀਆਂ ਬੰਦ

3 ਮਾਰਚ 2025: ਇਹ ਰੇਲਗੱਡੀ (trains) ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਪਠਾਨਕੋਟ ਸੈਕਸ਼ਨ ‘ਤੇ ਬਟਾਲਾ ਰੇਲਵੇ ਸਟੇਸ਼ਨ ‘ਤੇ ਨਾਨ-ਇੰਟਰਲਾਕਿੰਗ ਦੇ ਕੰਮ ਕਾਰਨ 3 ਮਾਰਚ ਤੋਂ 13 ਮਾਰਚ ਤੱਕ ਬਹੁਤ ਸਾਰੀਆਂ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ।

ਇਸ ਸਮੇਂ ਦੌਰਾਨ, ਅੰਮ੍ਰਿਤਸਰ (amritsar) ਪਠਾਨਕੋਟ ਪੈਸੇਂਜਰ (54611), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54614), ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈਸ (14633), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54616), ਪਠਾਨਕੋਟ ਵੇਰਕਾ (74674), ਵੇਰਕਾ ਪਠਾਨਕੋਟ (74673), ਅੰਮ੍ਰਿਤਸਰ-ਕਾਦੀਆਂ (74691) ਅਤੇ ਕਾਦੀਆਂ-ਅੰਮ੍ਰਿਤਸਰ (74692) ਰੱਦ ਰਹਿਣਗੀਆਂ।

ਇਸ ਤੋਂ ਇਲਾਵਾ, (74671) ਅੰਮ੍ਰਿਤਸਰ-ਪਠਾਨਕੋਟ 7 ਅਤੇ 9 ਮਾਰਚ ਨੂੰ 50 ਮਿੰਟ ਦੀ ਦੇਰੀ ਨਾਲ ਚੱਲੇਗੀ। ਟਾਟਾਨਗਰ ਜੰਮੂ ਤਵੀ (18101) ਅਤੇ ਸੰਬਲਪੁਰ-ਜੰਮੂ ਤਵੀ (18309) ਐਕਸਪ੍ਰੈਸ 5 ਤੋਂ 30 ਮਾਰਚ ਤੱਕ ਅੰਮ੍ਰਿਤਸਰ ਸਟੇਸ਼ਨ ‘ਤੇ ਸਮਾਪਤ ਹੋਣਗੀਆਂ, ਜਦੋਂ ਕਿ ਜੰਮੂ ਤਵੀ-ਟਾਟਾਨਗਰ (18102) ਅਤੇ ਜੰਮੂ ਤਵੀ ਸੰਬਲਪੁਰ (18310) ਐਕਸਪ੍ਰੈਸ 8 ਤੋਂ 13 ਮਾਰਚ ਤੱਕ ਅੰਮ੍ਰਿਤਸਰ ਤੋਂ ਚੱਲਣਗੀਆਂ। ਰੇਲਵੇ (railway) ਪ੍ਰਸ਼ਾਸਨ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਟ੍ਰੇਨ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

Read More:  30 ਤੋਂ ਵੱਧ ਰੇਲਗੱਡੀਆਂ ਰੱਦ, ਸੂਚੀ ਦੀ ਕਰੋ ਜਾਂਚ

ਵਿਦੇਸ਼

Scroll to Top