ਚੰਡੀਗੜ੍ਹ, 16 ਸਤੰਬਰ, 2026: Chandigarh News: ਦਿੱਲੀ ਘਟਨਾ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਕੁੱਲ 134 ਅਸੁਰੱਖਿਅਤ ਇਮਾਰਤਾਂ ਦੀ ਪਛਾਣ ਕੀਤੀ ਹੈ। ਹੁਣ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਨੂੰ ਮੁਰੰਮਤ ਕਰਨ ਜਾਂ ਢਾਂਚਾਗਤ ਆਡਿਟ ਕਰਨ ਲਈ ਨੋਟਿਸ ਜਾਰੀ ਕੀਤੇ ਜਾਣਗੇ। ਇਹ ਸਾਰੀਆਂ ਵਪਾਰਕ ਅਤੇ ਉਦਯੋਗਿਕ ਇਮਾਰਤਾਂ ਹਨ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਸੈਕਟਰ 17 ‘ਚ ਤਿੰਨ ਮੰਜ਼ਿਲਾ ਮਹਿਫਿਲ ਹੋਟਲ ਦੇ ਢਹਿ ਜਾਣ ਤੋਂ ਬਾਅਦ, ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਇੱਕ ਕਮੇਟੀ ਨੇ ਅਸੁਰੱਖਿਅਤ ਇਮਾਰਤਾਂ ਦੀ ਸੂਚੀ ਤਿਆਰ ਕੀਤੀ ਅਤੇ ਪ੍ਰਸ਼ਾਸਨ ਨੂੰ ਇੱਕ ਰਿਪੋਰਟ ਸੌਂਪੀ। ਹੁਣ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਸ ‘ਚ ਉਨ੍ਹਾਂ ਨੂੰ ਆਪਣੀਆਂ ਇਮਾਰਤਾਂ ਦੀ ਮੁਰੰਮਤ ਕਰਵਾਉਣ ਜਾਂ ਕਿਸੇ ਅਧਿਕਾਰਤ ਮਾਹਰ ਦੁਆਰਾ ਢਾਂਚਾਗਤ ਆਡਿਟ ਕਰਵਾਉਣ ਦਾ ਨਿਰਦੇਸ਼ ਦਿੱਤਾ ਜਾਵੇਗਾ।
ਰਿਪੋਰਟ ਦੇ ਮੁਤਾਬਕ, ਚੰਡੀਗੜ੍ਹ ਦੇ ਸੈਕਟਰ-22 ‘ਚ ਸਭ ਤੋਂ ਵੱਧ ਅਸੁਰੱਖਿਅਤ ਇਮਾਰਤਾਂ ਹਨ, ਜਿਨ੍ਹਾਂ ਦੀ ਗਿਣਤੀ 15 ਹੈ। ਸੈਕਟਰ 22 ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਵਪਾਰਕ ਖੇਤਰਾਂ ‘ਚੋਂ ਇੱਕ ਹੈ। ਇੱਥੇ ਸਭ ਤੋਂ ਵੱਧ ਇਮਾਰਤਾਂ ਅਸੁਰੱਖਿਅਤ ਪਾਈਆਂ ਗਈਆਂ ਹਨ, ਪ੍ਰਸ਼ਾਸਨ ਹੁਣ ਸੁਰੱਖਿਆ ਨਿਰੀਖਣ ਅਤੇ ਜ਼ਰੂਰੀ ਮੁਰੰਮਤ ‘ਤੇ ਧਿਆਨ ਕੇਂਦਰਿਤ ਕਰੇਗਾ।
ਇਸ ਤੋਂ ਬਾਅਦ, ਉਦਯੋਗਿਕ ਖੇਤਰ ਫੇਜ਼ 1 ‘ਚ 13 ਇਮਾਰਤਾਂ ਅਤੇ ਫੇਜ਼ 2 ‘ਚ 10 ਇਮਾਰਤਾਂ ਅਸੁਰੱਖਿਅਤ ਪਾਈਆਂ ਗਈਆਂ ਹਨ। ਇਸ ਦੌਰਾਨ, ਸੈਕਟਰ 20 ‘ਚ ਅੱਠ ਅਸੁਰੱਖਿਅਤ ਇਮਾਰਤਾਂ, ਸੈਕਟਰ 8 ਅਤੇ ਸੈਕਟਰ 18 ‘ਚ ਸੱਤ-ਸੱਤ ਅਤੇ ਸੈਕਟਰ 21 ‘ਚ ਸੱਤ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ। ਸੈਕਟਰ 19 ‘ਚ ਛੇ ਇਮਾਰਤਾਂ ਅਸੁਰੱਖਿਅਤ ਪਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਮੰਗਲਵਾਰ ਨੂੰ ਇਨ੍ਹਾਂ ਅਸੁਰੱਖਿਅਤ ਇਮਾਰਤਾਂ ਬਾਰੇ ਇੱਕ ਬੈਠਕ ਕੀਤੀ।
ਸ਼ਹਿਰ ਦੇ ਸਭ ਤੋਂ ਪ੍ਰਮੁੱਖ ਵਪਾਰਕ ਕੇਂਦਰ ਸੈਕਟਰ 17 ‘ਚ ਵੀ ਪੰਜ ਇਮਾਰਤਾਂ ਨੂੰ ਅਸੁਰੱਖਿਅਤ ਵਜੋਂ ਪਛਾਣਿਆ ਗਿਆ ਹੈ। ਸੈਕਟਰ 26, 32 ਅਤੇ 37 ‘ਚ ਪੰਜ-ਪੰਜ ਇਮਾਰਤਾਂ ਵੀ ਸੂਚੀ ‘ਚ ਹਨ।
ਇਸਤੋਂ ਇਲਾਵਾ ਸੈਕਟਰ 11, 24, 27 ਅਤੇ 51 ‘ਚ ਚਾਰ-ਚਾਰ ਇਮਾਰਤਾਂ, ਅਤੇ ਸੈਕਟਰ 15 ਅਤੇ 23 ਵਿੱਚ ਤਿੰਨ-ਤਿੰਨ ਇਮਾਰਤਾਂ ਦੀ ਪਛਾਣ ਕੀਤੀ ਹੈ। ਮਨੀਮਾਜਰਾ ‘ਚ ਤਿੰਨ ਇਮਾਰਤਾਂ, ਅਤੇ ਸੈਕਟਰ 16 ਅਤੇ 28 ;ਚ ਦੋ-ਦੋ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ। ਸ਼ਹਿਰ ਦੇ ਕਈ ਹੋਰ ਹਿੱਸਿਆਂ ;ਚ ਇੱਕ-ਇੱਕ ਅਸੁਰੱਖਿਅਤ ਇਮਾਰਤ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ;ਚ ਸੈਕਟਰ-2, 5, 9, 29, 30, 31, 35, 38, 40, 46, 47, 50 ਅਤੇ 52 ਸ਼ਾਮਲ ਹਨ।
Read More: ਚੰਡੀਗੜ੍ਹ ਤੋਂ ਮੋਰਨੀ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਮੌ.ਤ




