Navjot Sidhu

ਨਵਜੋਤ ਸਿੱਧੂ ਨੇ ਕੈਂਡਲ ਮਾਰਚ ਦੌਰਾਨ ਆਪ’ ਸਰਕਾਰ ਨੂੰ ਠਹਿਰਾਇਆ ਪਟਿਆਲਾ ਹਿੰਸਾ ਦਾ ਜਿੰਮੇਵਾਰ

ਚੰਡੀਗ੍ਹੜ 02 ਮਈ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਪਟਿਆਲਾ ‘ਚ ਦੋ ਭਾਈਚਾਰਿਆਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੈਦਾ ਹੋਈ ਹਾਲਾਤਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਇਕ ਕੈਂਡਲ ਮਾਰਚ ਕੀਤਾ ਗਿਆ |

ਇਸ ਦੌਰਾਨ ਨਵਜੋਤ ਸਿੱਧੂ (Navjot Sidhu) ਨੇ ਵਿਰਾਸਤੀ ਮਾਰਗ ਤੇ ਡਾ ਬੀ.ਆਰ ਅੰਬੇਦਕਰ ਜੀ ਦੇ ਬੁੱਤ ਤੋਂ 100 ਮੀਟਰ ਦੀ ਦੂਰੀ ਤਕ ਇਕ ਕੈਂਡਲ ਮਾਰਚ ਕਰ ਵਾਪਸ ਆਪਣੀਆਂ ਗੱਡੀਆਂ ਚ ਬੈਠ ਕੇ ਚਲਦੇ ਬਣੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 29 ਅਪ੍ਰੈਲ ਦੀ ਹਿੰਸਾ ਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ |

ਉਨ੍ਹਾਂ ਕਿਹਾ ਕਿ ਜੇਕਰ ਪਟਿਆਲਾ ਪ੍ਰਸ਼ਾਸਨ ਨੂੰ ਤਕਰੀਬਨ ਇੱਕ ਹਫਤਾ ਪਹਿਲਾਂ ਹੀ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਸੀ ਤਾਂ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਅਨੁਭਵਹੀਣ ਸਰਕਾਰ ਦੱਸਿਆ ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਲਈ ਖੜ੍ਹਾ ਰਹੇਗਾ|

ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਹਿੰਦੂ ਜਾਂ ਮੁਸਲਮਾਨ ਚ ਨਹੀਂ ਵੱਸਦਾ ਬਲਕਿ ਗੁਰੂਆਂ ਦੀ ਬਾਣੀ ਵਿਚ ਵਸਦਾ ਹੈ ਅਤੇ ਅੱਜ ਉਹ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਸ਼ਾਂਤੀ ਦੇ ਮਾਰਗ ਦਾ ਸੰਦੇਸ਼ ਦੇਣ ਮੋਮਬੱਤੀਆਂ ਜਗਾਉਣ ਲਈ ਇੱਥੇ ਪਹੁੰਚੇ ਹਨ

Scroll to Top