ਜਲੰਧਰ, 22 ਅਪ੍ਰੈਲ 2026: ਸੀਬੀਐਸਈ 10ਵੀਂ ਦੇ ਨਤੀਜਿਆਂ ‘ਚ ਐਮਜੀਐਨ ਪਬਲਿਕ ਸਕੂਲ, ਆਦਰਸ਼ ਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ‘ਚੋਂ ਤਨਮਯ ਸ਼ਰਮਾ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ‘ਚ ਦੂਜਾ ਸਥਾਨ ਹਾਸਲ ਕੀਤਾ ਹੈ।
ਤਨਮਯ ਦੀ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਕੂਲ ‘ਚ ਖੁਸ਼ੀ ਦਾ ਮਾਹੌਲ ਹੈ। ਤਨਮਯ ਦੀ ਸਫਲਤਾ ਦਾ ਸਿਹਰਾ ਉਸਦੀ ਸਖ਼ਤ ਮਿਹਨਤ, ਉਸਦੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਉਸਦੇ ਮਾਪਿਆਂ ਦੇ ਸਮਰਥਨ ਨੂੰ ਦਿੱਤਾ ਜਾ ਰਿਹਾ ਹੈ। ਇਸ ਸਾਲ ਵੀ ਸਕੂਲ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਲਗਨ ਨਾਲ ਪੜ੍ਹਾਈ ਕਰਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਉੱਚ ਅੰਕ ਪ੍ਰਾਪਤ ਕੀਤੇ, ਜਿਸ ਨਾਲ ਸਮੁੱਚਾ ਨਤੀਜਾ ਪ੍ਰਭਾਵਸ਼ਾਲੀ ਰਿਹਾ। ਸਕੂਲ ਸਟਾਫ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ‘ਚ ਐਮਜੀਐਨ ਪਬਲਿਕ ਸਕੂਲ, ਆਦਰਸ਼ ਨਗਰ ਦੇ ਵਿਦਿਆਰਥੀ ਹਰਮੇਹਰ ਸਿੰਘ ਨੇ 99.2 ਫੀਸਦੀ, ਤਨਮਯ ਸ਼ਰਮਾ ਨੇ 99 ਫੀਸਦੀ, ਸੁਰਵੀਨ ਕੌਰ ਨੇ 98.6 ਫੀਸਦੀ, ਨਮਨਪ੍ਰੀਤ ਕੌਰ ਨੇ 98.6 ਫੀਸਦੀ, ਵਾਣੀ ਗੁਪਤਾ ਨੇ 98.6 ਫੀਸਦੀ, ਅੰਮ੍ਰਿਤ ਵਰਮਾ ਨੇ 98.4 ਫੀਸਦੀ, ਅਵਨੀ ਅਤਰੀ ਨੇ 98.4 ਫੀਸਦੀ, ਰਿਸ਼ਿਕਾ ਸ਼ਰਮਾ ਨੇ 98.2 ਫੀਸਦੀਅਤੇ ਵਿਆਨ ਠੁਕਰਾਲ ਨੇ 98.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
Read More: CBSE 10th Result 2026: CBSE ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ




