Jama Masjid Police Station

ਦਿੱਲੀ ਪੁਲਿਸ ਸਟੇਸ਼ਨ ‘ਚ ਵਿਅਕਤੀ ਵੱਲੋਂ ‘ਤੇ ਹ.ਮ.ਲਾ, 5 ਪੁਲਿਸ ਮੁਲਾਜ਼ਮ ਜ਼ਖਮੀ

ਦਿੱਲੀ, 23 ਨਵੰਬਰ 2026: ਦਿੱਲੀ ਦੇ ਜਾਮਾ ਮਸਜਿਦ ਪੁਲਿਸ ਸਟੇਸ਼ਨ ‘ਚ ਸੋਮਵਾਰ ਦੁਪਹਿਰ 2:30 ਵਜੇ ਦੇ ਕਰੀਬ ਇੱਕ ਵੱਡੀ ਘਟਨਾ ਵਾਪਰੀ ਹੈ। ਨਬੀਲ ਨਾਮ ਦੇ ਇੱਕ ਵਿਅਕਤੀ, ਜਿਸਨੂੰ ਪਰਿਵਾਰਕ ਝਗੜੇ ਦੀ ਰਿਪੋਰਟ ਕਰਨ ਲਈ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ, ਉਨ੍ਹਾਂ ਨੇ ਕਥਿਤ ਤੌਰ ‘ਤੇ ਅਚਾਨਕ ਪੁਲਿਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪੰਜ ਪੁਲਿਸ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਨਬੀਲ ਨੂੰ ਆਪਣੀ ਮਾਂ ਅਤੇ ਭੈਣ ਨਾਲ ਸਬੰਧਤ ਪਰਿਵਾਰਕ ਝਗੜੇ ਦੀ ਰਿਪੋਰਟ ਕਰਨ ਲਈ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਦਾ ਦੋਸ਼ ਲੱਗਾ ਹੈ। ਜ਼ਖਮੀ ਪੁਲਿਸ ਵਾਲਿਆਂ ਦੀਆਂ ਗਰਦਨਾਂ ਅਤੇ ਚਿਹਰਿਆਂ ‘ਤੇ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਸੰਜੀਵਨੀ ਹਸਪਤਾਲ ਲਿਜਾਇਆ ਗਿਆ।

ਬਾਅਦ ‘ਚ ਉਨ੍ਹਾਂ ਨੂੰ ਹੋਰ ਇਲਾਜ ਲਈ ਸਰ ਗੰਗਾ ਰਾਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਨਬੀਲ, ਪੁਲਿਸ ਸਟੇਸ਼ਨ ਤੋਂ ਭੱਜ ਗਿਆ। ਉਸਨੇ ਭੱਜਣ ਵੇਲੇ ਰਸਤੇ ‘ਚ ਇੱਕ ਦੋਪਹੀਆ ਵਾਹਨ ਵੀ ਚੋਰੀ ਕਰ ਲਿਆ। ਸੈਂਟਰਲ ਡਿਸਟ੍ਰਿਕਟ ਆਪ੍ਰੇਸ਼ਨ ਯੂਨਿਟ ਦੀ ਇੱਕ ਟੀਮ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਆਪ੍ਰੇਸ਼ਨ ਯੂਨਿਟ ਟੀਮ ਨੇ ਨਬੀਲ ਨੂੰ ਚਿਤਲੀ ਕਬਰ ਖੇਤਰ ‘ਚ ਲੱਭ ਲਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ‘ਚ ਲਿਆਉਣ ਲਈ ਗੋਲੀਬਾਰੀ ਕੀਤੀ। ਇਹ ਕਾਰਵਾਈ ਨਬੀਲ ਦੇ ਲਗਾਤਾਰ ਹਮਲਿਆਂ ਦੇ ਜਵਾਬ ‘ਚ ਕੀਤੀ ਗਈ। ਜ਼ਖਮੀ ਅਧਿਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read More: PCS ਭਰਤੀ ਦੇ ਇੰਟਰਵਿਊ ਲਈ ਯੋਗ ਕਰਾਰ ਦਿੱਤੇ ਉਮੀਦਵਾਰਾਂ ਵੱਲੋਂ ਪ੍ਰੈੱਸ ਕਾਨਫਰੰਸ, ਕਿਹਾ-“ਅਸੀਂ ਬਾਹਰਲੇ ਨਹੀਂ ਹਾਂ”

ਵਿਦੇਸ਼

Scroll to Top