ਮੋਹਾਲੀ , 23 ਨਵੰਬਰ 2026: ਪੰਜਾਬ ਪੁਲਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 274 ASP ਅਤੇ DSP ਪੱਧਰ ਦੇ ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਵਿੱਚ ਵੀ ਕਈ ਅਹਿਮ ਅਹੁਦਿਆਂ ‘ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਫੇਰਬਦਲ ਤਹਿਤ ਡੇਰਾਬੱਸੀ, ਮੋਹਾਲੀ ਸਿਟੀ-1 ਅਤੇ ਸਿਟੀ-2, ਡਿਟੈਕਟਿਵ ਹੈੱਡਕੁਆਰਟਰ ਅਤੇ NRI ਵਿੰਗ ਸਮੇਤ ਕਈ ਮਹੱਤਵਪੂਰਨ ਸ਼ਾਖਾਵਾਂ ਦੀ ਜ਼ਿੰਮੇਵਾਰੀ ਨਵੇਂ ਅਧਿਕਾਰੀਆਂ ਨੂੰ ਸੌਂਪੀ ਗਈ ਹੈ।
ਜਾਣਕਾਰੀ ਅਨੁਸਾਰ, DSP ਹੈੱਡਕੁਆਰਟਰ ਮੋਹਾਲੀ ਵਜੋਂ ਸੇਵਾਵਾਂ ਨਿਭਾ ਰਹੇ ਵਰਿੰਦਰ ਸਿੰਘ ਖੋਸਾ ਨੂੰ ਹੁਣ ਡੇਰਾਬੱਸੀ ਸਬ-ਡਿਵੀਜ਼ਨ ਦਾ DSP ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, ਮੋਹਾਲੀ ਸਿਟੀ-2 ਵਿੱਚ ਤਾਇਨਾਤ ਹਰਸਿਮਰਨ ਸਿੰਘ ਬੱਲ ਨੂੰ DSP NRI ਮੋਹਾਲੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੂਜੇ ਪਾਸੇ, DSP ਸਿਟੀ-1 ਗੁਰਚਰਨ ਸਿੰਘ ਦਾ ਤਬਾਦਲਾ ਖੰਨਾ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਥਾਂ ‘ਤੇ ਅਜੇ ਤੱਕ ਕਿਸੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ।
ਜਲੰਧਰ ਅਤੇ ਲੁਧਿਆਣਾ ਤੋਂ ਆਏ ਅਧਿਕਾਰੀਆਂ ਨੂੰ ਵੀ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਜਲੰਧਰ ਵਿੱਚ ACP ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਵਜੋਂ ਤਾਇਨਾਤ ਰਹੇ ਗੁਰਪ੍ਰੀਤ ਸਿੰਘ ਨੂੰ DSP ਮੋਹਾਲੀ ਸਿਟੀ-2 ਲਾਇਆ ਗਿਆ ਹੈ। ਇਸੇ ਤਰ੍ਹਾਂ, ACP ਸਾਹਨੇਵਾਲ ਵਜੋਂ ਸੇਵਾਵਾਂ ਨਿਭਾ ਰਹੇ ਇੰਦਰਜੀਤ ਸਿੰਘ ਨੂੰ DSP ਹੈੱਡਕੁਆਰਟਰ ਮੋਹਾਲੀ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, DSP ਡਿਟੈਕਟਿਵ ਵਜੋਂ ਤਾਇਨਾਤ ਰਾਜਨ ਪਰਮਿੰਦਰ ਸਿੰਘ ਨੂੰ AGTF ਵਿੱਚ DSP ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦਕਿ ਲੁਧਿਆਣਾ ਤੋਂ ਤਬਦੀਲ ਹੋ ਕੇ ਆਏ ਬੇਅੰਤ ਕੁਮਾਰ ਹੁਣ DSP ਡਿਟੈਕਟਿਵ ਮੋਹਾਲੀ ਦਾ ਅਹੁਦਾ ਸੰਭਾਲਣਗੇ।
ਕੁੱਲ ਮਿਲਾ ਕੇ ਪੰਜਾਬ ਪੁਲਸ ਦੇ ਇਸ ਵੱਡੇ ਪ੍ਰਸ਼ਾਸਨਿਕ ਫੇਰਬਦਲ ਨਾਲ ਮੋਹਾਲੀ ਜ਼ਿਲ੍ਹੇ ਦੇ ਪੁਲਸ ਢਾਂਚੇ ਵਿੱਚ ਵੀ ਕਈ ਅਹਿਮ ਤਬਦੀਲੀਆਂ ਹੋਈਆਂ ਹਨ।
READ MORE : 2027 ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧ.ਮਾ.ਕਾ ! ਅਕਾਲੀ ਦਲ (PS) ਤੇ ਬਸਪਾ ਦਾ ਹੋਵੇਗਾ ਗੱਠਜੋੜ ?




