ਲੁਧਿਆਣਾ, 06 ਜੂਨ 2026: ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕਟੜਾ ਸਪੈਸ਼ਲ ਟ੍ਰੇਨ ਦੇ ਚੱਲਣ ਵੇਲੇ ਇੱਕ ਡੱਬਾ ਝਟਕਾ ਲੱਗਣ ਕਾਰਨ ਅਲੱਗ ਹੋ ਗਿਆ | ਜਿਸ ਕਾਰਨ ਜ਼ੋਰਦਾਰ ਆਵਾਜ਼ ਕਾਰਨ ਰੇਲਵੇ ਸਟੇਸ਼ਨ ‘ਤੇ ਸਹਿਮ ਦਾ ਮਾਹੌਲ ਬਣ ਗਿਆ ਅਤੇ ਯਾਤਰੀ ਘਬਰਾ ਗਏ | ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਲੁਧਿਆਣਾ ਤੋਂ ਰਵਾਨਾ ਹੋਣ ਵਾਲੀ ਸੀ। ਇਹ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ (04081) ਅੱਜ ਸਵੇਰੇ (ਸ਼ਨੀਵਾਰ) ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ।
ਸੂਚਨਾ ਮਿਲਣ ‘ਤੇ ਰੇਲਵੇ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਸਟੇਸ਼ਨ ‘ਤੇ ਪਹੁੰਚ ਗਏ | ਇਸ ਸੰਬੰਧੀ ਰੇਲਵੇ ਪੁਲਿਸ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਕਹਿਣਾ ਹੈ ਕਿ ਟ੍ਰੇਨ ਦਾ ਇੱਕ ਪੁਰਾਣਾ ਡੱਬਾ ਚੱਲਣ ਸਮੇਂ ਅਲੱਗ ਹੋ ਗਿਆ ਸੀ, ਜਿਸੁ ਨੂੰ ਠੀਕ ਕਰਕੇ ਟ੍ਰੇਨ ਨੂੰ ਵਾਪਸ ਭੇਜ ਦਿੱਤਾ ਹੈ | ਅਧਿਕਾਰੀਆਂ ਨੇ ਕਿਸੇ ਵੀ ਧਮਾਕੇ ਦੇ ਖ਼ਬਰ ਦਾ ਖੰਡਨ ਕੀਤਾ ਹੈ | ਅਧਿਕਾਰੀਆਂ ਮੁਤਾਬਕ ਇਸ ਆਵਾਜ਼ ਨੂੰ ਲੋਕਾਂ ਨੇ ਧਮਾਕਾ ਸਮਝ ਲਿਆ ਸੀ |
ਨੇ ਦੱਸਿਆ ਕਿ ਪੁਰਾਣਾ ਡੱਬਾ ਹੋਣ ਕਾਰਨ ਇਹ ਡੱਬਾ ਚੱਲਣ ਸਮੇਂ ਅਲੱਗ ਹੋ ਗਿਆ ਸੀ ਪਰ ਇਸ ਨੂੰ ਠੀਕ ਕਰਨ ਉਪਰੰਤ ਰੇਲ ਗੱਡੀ ਨੂੰ ਵਾਪਸ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਸੇ ਵੀ ਕਿਸਮ ਦੇ ਧਮਾਕਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਵਾਜ਼ ਕਾਰਨ ਬਿਨਾਂ ਪੁਸ਼ਟੀ ਕੀਤੇ ਕੁਝ ਲੋਕਾਂ ਵਲੋਂ ਇਸ ਨੂੰ ਧਮਾਕਾ ਸਮਝ ਲਿਆ ਗਿਆ ਸੀ |




