Leopard Enters Sonalika plant

ਸੋਨਾਲੀਕਾ ਟਰੈਕਟਰ ਪਲਾਂਟ ‘ਚ ਦਾਖਲ ਹੋਇਆ ਤੇਂਦੂਆ, ਜੰਗਲਾਤ ਵਿਭਾਗ ਨੇ ਕੀਤਾ ਕਾਬੂ

ਹੁਸ਼ਿਆਰਪੁਰ, 25 ਨਵੰਬਰ 2026: ਬੁੱਧਵਾਰ ਸਵੇਰੇ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਸੋਨਾਲੀਕਾ ਟਰੈਕਟਰ ਲਿਮਟਿਡ ਪਲਾਂਟ ‘ਚ ਇੱਕ ਤੇਂਦੂਆ ਦਾਖਲ ਹੋ ਗਿਆ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਪਲਾਂਟ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਦੁਪਹਿਰ 12 ਵਜੇ ਦੇ ਕਰੀਬ ਤੇਂਦੂਏ ਜਾਂਦਾ ਦਿਖਾਈ ਦਿੱਤਾ। ਫਿਰ ਤੇਂਦੂਆ ਇੱਕ ਦੁਕਾਨ ‘ਚ ਦਾਖਲ ਹੁੰਦਾ ਦਿਖਾਈ ਦਿੱਤਾ, ਪਰ ਜਾਣ ਤੋਂ ਬਾਅਦ ਗੁੰਮ ਹੋ ਗਿਆ। ਜੰਗਲਾਤ ਵਿਭਾਗ, ਪਸ਼ੂ ਬਚਾਅ ਟੀਮ ਅਤੇ ਕੰਪਨੀ ਦੀ ਖੋਜ ਟੀਮ ਤੇਂਦੂਏ ਨੇ ਕਰੀਬ 12 ਘੰਟਿਆਂ ਬਾਅਦ ਕਾਬੂ ਕਰ ਲਿਆ।

ਅਤੁਲ ਸ਼ਰਮਾ ਮੁਤਾਬਕ, ਪ੍ਰਬੰਧਨ ਨੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਪਲਾਂਟ ਨੂੰ ਬੰਦ ਕਰ ਦਿੱਤਾ ਸੀ। ਸਵੇਰ ਦੀ ਸ਼ਿਫਟ ਲਈ ਪਹੁੰਚੇ ਕਰਮਚਾਰੀਆਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ । ਜਦੋਂ ਤੱਕ ਤੇਂਦੂਏ ਨੂੰ ਸੁਰੱਖਿਅਤ ਢੰਗ ਨਾਲ ਫੜਿਆ ਨਹੀਂ ਜਾਂਦਾ, ਕਿਸੇ ਵੀ ਕਰਮਚਾਰੀ, ਟਰੱਕ ਜਾਂ ਹੋਰ ਵਿਅਕਤੀ ਨੂੰ ਪਲਾਂਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਿਆ ਸੀ। ਸਿਰਫ਼ ਜੰਗਲਾਤ ਵਿਭਾਗ, ਜਾਨਵਰ ਬਚਾਅ ਅਤੇ ਖੋਜ ਕਾਰਜਾਂ ਦੀਆਂ ਟੀਮਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ।

ਸ਼ੁਰੂਆਤੀ ਅੰਦਾਜ਼ੇ ਤੋਂ ਪਤਾ ਚੱਲਦਾ ਹੈ ਕਿ ਤੇਂਦੂਆ ਸ਼ਿਕਾਰ ਦੀ ਭਾਲ ‘ਚ ਆਇਆ ਹੋ ਸਕਦਾ ਹੈ ਅਤੇ ਰਸਤਾ ਭੁੱਲਣ ਤੋਂ ਬਾਅਦ, ਪਿਛਲੀ ਕੰਧ ਰਾਹੀਂ ਪਲਾਂਟ ਦੇ ਅਹਾਤੇ ‘ਚ ਦਾਖਲ ਹੋ ਗਿਆ ਹੋਵੇਗਾ।

Read More: ਭਾਜਪਾ-ਅਕਾਲੀ ਦਲ ਗੱਠਜੋੜ ਪੰਜਾਬੀਆਂ ਨੂੰ ਮੁੜ ਮੂਰਖ ਬਣਾਉਣ ਲਈ ‘ਠੱਗ ਜੋੜ’: CM ਭਗਵੰਤ ਮਾਨ

ਵਿਦੇਸ਼

Scroll to Top