ਪੁਣੇ , 21 ਨਵੰਬਰ 2026: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵੀਰ ਸਾਵਰਕਰ ਬਾਰੇ ਕਥਿਤ ਤੌਰ ‘ਤੇ ਗਲਤ ਅਤੇ ਮਾਣਹਾਨੀ ਵਾਲੀਆਂ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਵੀ.ਡੀ. ਸਾਵਰਕਰ ਦੇ ਪੜਪੋਤੇ ਸਤਿਆਕੀ ਸਾਵਰਕਰ ਵੱਲੋਂ ਭੇਜਿਆ ਗਿਆ ਹੈ।
ਕਿਤਾਬ ਵਿੱਚ ਕੀਤੇ ਦਾਅਵਿਆਂ ‘ਤੇ ਮੰਗਿਆ ਜਵਾਬ
ਜਾਣਕਾਰੀ ਅਨੁਸਾਰ, ਸੋਨੀਆ ਗਾਂਧੀ ਦੀ ਕਿਤਾਬ ‘Belonging: A Journey of Love’ ਵਿੱਚ ਵੀਰ ਸਾਵਰਕਰ ਬਾਰੇ ਕੀਤੇ ਗਏ ਕੁਝ ਦਾਅਵਿਆਂ ‘ਤੇ ਇਤਰਾਜ਼ ਜਤਾਇਆ ਗਿਆ ਹੈ। ਨੋਟਿਸ ਵਿੱਚ ਕਿਤਾਬ ਦੇ ਪੰਨਾ ਨੰਬਰ 201 ਅਤੇ 443 ‘ਤੇ ਦਰਜ ਜਾਣਕਾਰੀ ਦੇ ਸਮਰਥਨ ਵਿੱਚ ਤੱਥ ਅਤੇ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ।
15 ਦਿਨਾਂ ਦਾ ਦਿੱਤਾ ਗਿਆ ਸਮਾਂ
ਸਤਿਆਕੀ ਸਾਵਰਕਰ ਵੱਲੋਂ ਸੋਨੀਆ ਗਾਂਧੀ ਨੂੰ ਇਸ ਕਾਨੂੰਨੀ ਨੋਟਿਸ ਦਾ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਨਿਰਧਾਰਤ ਸਮੇਂ ਅੰਦਰ ਕੋਈ ਜਵਾਬ ਨਹੀਂ ਮਿਲਦਾ ਤਾਂ ਉਨ੍ਹਾਂ ਵੱਲੋਂ ਪੁਣੇ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਗਈ ਹੈ। ਫਿਲਹਾਲ ਇਹ ਮਾਮਲਾ ਕਾਨੂੰਨੀ ਨੋਟਿਸ ਅਤੇ ਮਾਣਹਾਨੀ ਦੇ ਦੋਸ਼ਾਂ ਤੱਕ ਸੀਮਤ ਹੈ। ਹੁਣ ਦੇਖਣਾ ਹੋਵੇਗਾ ਕਿ ਸੋਨੀਆ ਗਾਂਧੀ ਵੱਲੋਂ ਇਸ ‘ਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।
READ MORE : ਪੰਜਾਬ ਕਾਂਗਰਸ ‘ਚ ਟਿਕਟਾਂ ਨੂੰ ਲੈ ਕੇ ਹਲਚਲ ਤੇਜ਼! ਦਸੰਬਰ ‘ਚ ਆ ਸਕਦੀ 40 ਉਮੀਦਵਾਰਾਂ ਦੀ ਪਹਿਲੀ ਸੂਚੀ




