ਚੰਡੀਗੜ੍ਹ/ਐਸ.ਏ.ਐਸ. ਨਗਰ, 17 ਸਤੰਬਰ 2026: ‘ਸਵੱਛਤਾ ਹੀ ਸੇਵਾ’ (SHS)-2026 ਮੁਹਿੰਮ ਦੀ ਸ਼ੁਰੂਆਤ ਅੱਜ ਐਸ.ਏ.ਐਸ. ਨਗਰ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (DWSS) ਦੇ ਮੁੱਖ ਦਫ਼ਤਰ ਵਿਖੇ SBM (G) ਦੀ ਮਿਸ਼ਨ ਡਾਇਰੈਕਟਰ ਡਾ. ਸਈਅਦ ਸਹਿਰੀਸ਼ ਅਲੀ ਅਸਗਰ ਦੀ ਮੌਜੂਦਗੀ ‘ਚ ਕੀਤੀ ਗਈ। ਦੋ ਹਫ਼ਤੇ ਚੱਲਣ ਵਾਲੀ ਇਹ ਮੁਹਿੰਮ ਪੂਰੇ ਪੰਜਾਬ ‘ਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚਲਾਈ ਜਾਵੇਗੀ, ਜਿਸ ‘ਚ ਪੇਂਡੂ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਪੇਂਡੂ ਖੇਤਰਾਂ ‘ਚ ਸਫਾਈ ਅਤੇ ਸੈਨੀਟੇਸ਼ਨ ਦੇ ਯਤਨਾਂ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
“ਸਵੱਛ ‘ਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ” ਦੇ ਵਿਸ਼ੇ (ਥੀਮ) ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ‘ਜਨ ਭਾਗੀਦਾਰੀ’ (ਲੋਕਾਂ ਦੀ ਸ਼ਮੂਲੀਅਤ) ਦੀ ਭਾਵਨਾ ਨੂੰ ਹੇਠਲੇ ਪੱਧਰ ‘ਤੇ ਨਿਰੰਤਰ ਕਾਰਵਾਈ ‘ਚ ਬਦਲਣਾ ਹੈ। ਗ੍ਰਾਮ ਪੰਚਾਇਤਾਂ, ਪੇਂਡੂ ਪਰਿਵਾਰਾਂ, ਭਾਈਚਾਰਕ ਸਮੂਹਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸਬੰਧਤ ਧਿਰਾਂ ਨੂੰ ਸਫਾਈ ਮੁਹਿੰਮਾਂ ਵਿੱਚ ਹਿੱਸਾ ਲੈਣ ਅਤੇ ਜ਼ਿੰਮੇਵਾਰ ਸੈਨੀਟੇਸ਼ਨ ਤੇ ਕੂੜਾ-ਕਰਕਟ ਪ੍ਰਬੰਧਨ ਦੇ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਪੇਂਡੂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ, ਇਸ ਮੁਹਿੰਮ ਦਾ ਉਦੇਸ਼ ਸਫਾਈ ਅਤੇ ਸੈਨੀਟੇਸ਼ਨ ਪ੍ਰਤੀ ਭਾਈਚਾਰੇ ਦੀ ਮਾਲਕੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਪਿੰਡਾਂ ਅਤੇ ਪੇਂਡੂ ਸੰਸਥਾਵਾਂ ‘ਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਤਾਂ ਜੋ ਕੂੜੇ ਨੂੰ ਸਰੋਤ ‘ਤੇ ਹੀ ਵੱਖ-ਵੱਖ ਕਰਨ, ਠੋਸ ਅਤੇ ਪਲਾਸਟਿਕ ਦੇ ਕੂੜੇ ਨੂੰ ਸਹੀ ਢੰਗ ਨਾਲ ਇਕੱਠਾ ਕਰਨ ਤੇ ਪ੍ਰਬੰਧਨ ਕਰਨ, ਕੂੜਾ ਸੁੱਟਣ ਤੋਂ ਰੋਕਣ, ਮੁੜ-ਵਰਤੋਂ ਅਤੇ ਰੀਸਾਈਕਲਿੰਗ, ਜਨਤਕ ਥਾਵਾਂ ਦੀ ਸਫਾਈ ਅਤੇ ਸੈਨੀਟੇਸ਼ਨ ਢਾਂਚੇ ਦੀ ਨਿਯਮਤ ਦੇਖ-ਭਾਲ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਭਾਈਚਾਰਿਆਂ ਨੂੰ ਸਥਾਨਕ ਪੱਧਰ ‘ਤੇ ਸਫਾਈ ਨਾਲ ਜੁੜੀਆਂ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਵਿਹਾਰਕ ਉਪਾਵਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ, SBM (G) ਦੀ ਮਿਸ਼ਨ ਡਾਇਰੈਕਟਰ ਡਾ. ਸਈਅਦ ਸਹਿਰੀਸ਼ ਅਲੀ ਅਸਗਰ ਨੇ ਸਫਾਈ ਨੂੰ ਇੱਕ ਨਿਰੰਤਰ ਅਤੇ ਭਾਈਚਾਰੇ ਦੀ ਅਗਵਾਈ ਵਾਲਾ ਉਪਰਾਲਾ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਸਵੱਛਤਾ ਹੀ ਸੇਵਾ’ ਦੇ ਉਦੇਸ਼ਾਂ ਨੂੰ ਉਦੋਂ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ ਜਦੋਂ ਨਾਗਰਿਕ ਸਫਾਈ ਗਤੀਵਿਧੀਆਂ ‘ਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਆਲੇ-ਦੁ PMIDC ਦੇ ਮਾਹਰ ਨੇ ਸਫਾਈ ਅਤੇ ਕੂੜਾ ਪ੍ਰਬੰਧਨ ਬਾਰੇ ਲੈਕਚਰ ਦਿੱਤਾ, ਜਿਸ ‘ਚ ਕੂੜੇ ਦੇ ਯੋਜਨਾਬੱਧ ਨਿਪਟਾਰੇ, ਸਰੋਤ ‘ਤੇ ਹੀ ਕੂੜੇ ਨੂੰ ਵੱਖ-ਵੱਖ ਕਰਨ ਅਤੇ ਭਾਈਚਾਰਕ ਸ਼ਮੂਲੀਅਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
IPCA ਦੀ ਜਨਰਲ ਮੈਨੇਜਰ ਡਾ. ਰੀਨਾ ਚੱਢਾ ਨੇ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ ਅਤੇ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਅਤੇ ਪਲਾਸਟਿਕ ਨੂੰ ਮੁੜ-ਵਰਤੋਂ ਯੋਗ ਉਤਪਾਦਾਂ ‘ਚ ਬਦਲਣ (ਰੀਸਾਈਕਲਿੰਗ) ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਕੂੜੇ ਨੂੰ ਚਾਰ ਸ਼੍ਰੇਣੀਆਂ ‘ਚ ਵੱਖ-ਵੱਖ ਕਰਨ (four-way segregation) ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਪਲਾਸਟਿਕ ਦੇ ਕੂੜੇ ਦੇ ਗਲਤ ਨਿਪਟਾਰੇ ਨਾਲ ਜੁੜੇ ਵਾਤਾਵਰਣਕ ਖਤਰਿਆਂ ਬਾਰੇ ਜਾਗਰੂਕ ਕੀਤਾ ਅਤੇ ਕੂੜੇ ਨੂੰ ਘਟਾਉਣ, ਵੱਖ-ਵੱਖ ਕਰਨ, ਇਕੱਠਾ ਕਰਨ, ਰੀਸਾਈਕਲ ਕਰਨ ਅਤੇ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਸੈਸ਼ਨ ‘ਚ ਪਿੰਡਾਂ, ਜਨਤਕ ਥਾਵਾਂ ਅਤੇ ਜਲ-ਸਰੋਤਾਂ ‘ਚ ਪਲਾਸਟਿਕ ਕਾਰਨ ਫੈਲਣ ਵਾਲੀ ਗੰਦਗੀ ਨੂੰ ਰੋਕਣ ‘ਚ ਪੇਂਡੂ ਭਾਈਚਾਰਿਆਂ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ ਗਿਆ।
ਲਾਂਚ ਪ੍ਰੋਗਰਾਮ ਨੂੰ ਅਮਲੀ ਰੂਪ ਦਿੰਦੇ ਹੋਏ, ਦਫ਼ਤਰ ਦੇ ਅਹਾਤੇ ‘ਚ ਸਫਾਈ ਮੁਹਿੰਮ ਚਲਾਈ ਗਈ। SBM (G) ਦੀ ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਸਟਾਫ ਦੇ ਨਾਲ ਸਫਾਈ ਗਤੀਵਿਧੀ ‘ਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਸੰਦੇਸ਼ ਨੂੰ ਮਜ਼ਬੂਤ ਕੀਤਾ ਕਿ ਸਫਾਈ ਦੀ ਸ਼ੁਰੂਆਤ ਵਿਅਕਤੀਗਤ ਜ਼ਿੰਮੇਵਾਰੀ ਅਤੇ ਸਮੂਹਿਕ ਕਾਰਵਾਈ ਨਾਲ ਹੁੰਦੀ ਹੈ।
ਪ੍ਰੋਗਰਾਮ ਦੀ ਸਮਾਪਤੀ ‘ਸਵੱਛਤਾ ਸਹੁੰ’ ਚੁੱਕਣ ਨਾਲ ਹੋਈ। ਅਧਿਕਾਰੀਆਂ ਅਤੇ ਸਟਾਫ ਨੇ ਸਮੂਹਿਕ ਤੌਰ ‘ਤੇ ਸਫਾਈ ਬਣਾਈ ਰੱਖਣ, ਗੰਦਗੀ ਨਾ ਫੈਲਾਉਣ, ਕੂੜਾ ਪ੍ਰਬੰਧਨ ਦੇ ਜ਼ਿੰਮੇਵਾਰ ਤਰੀਕੇ ਅਪਣਾਉਣ ਅਤੇ ਸਾਫ਼-ਸੁਥਰੇ, ਸਿਹਤਮੰਦ ਅਤੇ ਟਿਕਾਊ ਵਾਤਾਵਰਣ ਲਈ ਯੋਗਦਾਨ ਪਾਉਣ ਵਾਸਤੇ ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਦੱਸਿਆ ਕਿ ਪੰਜਾਬ ਲਈ ਰਾਜ ਲਾਗੂਕਰਨ ਯੋਜਨਾ ਅਨੁਸਾਰ, ਇਹ ਮੁਹਿੰਮ ਵੱਖ-ਵੱਖ ਵਿਸ਼ੇਸ਼ ਗਤੀਵਿਧੀਆਂ ਰਾਹੀਂ ਚਲਾਈ ਜਾਵੇਗੀ, ਜਿਨ੍ਹਾਂ ਦਾ ਉਦੇਸ਼ ਪੇਂਡੂ ਅਤੇ ਹੋਰ ਜਨਤਕ ਥਾਵਾਂ ‘ਤੇ ਜਾਗਰੂਕਤਾ ਪੈਦਾ ਕਰਨਾ, ਭਾਗੀਦਾਰੀ ਵਧਾਉਣਾ ਅਤੇ ਸਫਾਈ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਮੁੱਖ ਹਿੱਸਿਆਂ ‘ਚ ‘ਸਫਾਈ ਟੀਚਾ ਇਕਾਈਆਂ’ (CTUs)/’ਕੂੜੇ ਲਈ ਸੰਵੇਦਨਸ਼ੀਲ ਥਾਵਾਂ’ (GVPs) ਵਿੱਚ ਸੁਧਾਰ, ‘ਸਵੱਛ ਪਾਠਸ਼ਾਲਾ-ਯੁਵਾ ਫਾਰ ਸਵੱਛਤਾ’, ਸਾਫ਼-ਸੁਥਰੀਆਂ ਜਨਤਕ ਥਾਵਾਂ, ‘ਜਨ ਭਾਗੀਦਾਰੀ’ ਗ੍ਰਾਮ ਪੰਚਾਇਤਾਂ ਅਤੇ ਪੱਧਰ-ਪੱਧਰੀ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਨਿਵਾਸੀਆਂ ਨੂੰ ਗਲੀਆਂ ਅਤੇ ਜਨਤਕ ਥਾਵਾਂ ਦੀ ਸਫਾਈ, ਭਾਈਚਾਰਕ ਸਫਾਈ ਸਹੂਲਤਾਂ ਦੀ ਸਾਂਭ-ਸੰਭਾਲ, ਸਾਂਝੀਆਂ ਥਾਵਾਂ ਤੋਂ ਕੂੜਾ-ਕਰਕਟ ਹਟਾਉਣ, ਜਲ-ਸਰੋਤਾਂ ਦੀ ਸੁਰੱਖਿਆ ਅਤੇ ਘਰੇਲੂ ਤੇ ਪਲਾਸਟਿਕ ਦੇ ਕੂੜੇ ਦੇ ਜ਼ਿੰਮੇਵਾਰਾਨਾ ਪ੍ਰਬੰਧਨ ਲਈ ਲਾਮਬੰਦ ਕਰਨ।
ਇਹ ਮੁਹਿੰਮ ਪੇਂਡੂ ਨੌਜਵਾਨਾਂ, ਔਰਤਾਂ, ਸਵੈ-ਸਹਾਇਤਾ ਸਮੂਹਾਂ, ਸਕੂਲੀ ਵਿਦਿਆਰਥੀਆਂ, ਭਾਈਚਾਰਕ ਵਲੰਟੀਅਰਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸਥਾਨਕ ਹਿੱਸੇਦਾਰਾਂ ਨੂੰ ਵੀ ਸਰਗਰਮ ਹੋਣ ਲਈ ਉਤਸ਼ਾਹਿਤ ਕਰੇਗੀ।
Read More: ਗੁਰੂ ਕੀ ਨਗਰੀ ‘ਚ ਸਿੱਖ ਸੰਗਤ ਵੱਲੋਂ PM ਮੋਦੀ ਦਾ 76ਵਾਂ ਜਨਮ ਦਿਨ ਅਰਦਾਸ ਤੇ ਸੇਵਾ ਨਾਲ ਮਨਾਇਆ




