ਸਪੋਰਟਸ, 06 ਜੂਨ 2026: Indian team squad: ਵੈਭਵ ਸੂਰਿਆਵੰਸ਼ੀ ਭਾਰਤੀ ਕ੍ਰਿਕਟ ਟੀਮ ਲਈ ਚੁਣੇ ਗਏ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। 15 ਸਾਲ ਅਤੇ 71 ਦਿਨਾਂ ਦੀ ਉਮਰ ‘ਚ ਵੈਭਵ ਨੂੰ ਜੂਨ-ਜੁਲਾਈ ‘ਚ ਆਇਰਲੈਂਡ ਅਤੇ ਇੰਗਲੈਂਡ ਖ਼ਿਲਾਫ ਟੀ-20 ਸੀਰੀਜ਼ ਦੇ ਨਾਲ-ਨਾਲ ਸਤੰਬਰ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਚੁਣਿਆ ਹੈ। ਏਸ਼ੀਆਈ ਖੇਡਾਂ ‘ਚ ਕ੍ਰਿਕਟ ਮੈਚ ਸਿਰਫ਼ ਟੀ-20 ਫਾਰਮੈਟ ‘ਚ ਖੇਡੇ ਜਾਂਦੇ ਹਨ।
ਸ਼੍ਰੇਅਸ ਅਈਅਰ ਨੂੰ ਟੀ-20 ਫਾਰਮੈਟ ‘ਚ ਭਾਰਤ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਵਿਸ਼ਵ ਕੱਪ ਜੇਤੂ ਸੂਰਿਆਕੁਮਾਰ ਯਾਦਵ ਤੋਂ ਕਪਤਾਨੀ ਖੋਹ ਲਈ ਗਈ ਹੈ ਅਤੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਤਿਲਕ ਵਰਮਾ ਨੂੰ ਟੀ-20 ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਹੈ।
ਵੈਭਵ ਨੇ ਸ਼ੇਫਾਲੀ ਵਰਮਾ ਦਾ ਤੋੜਿਆ ਰਿਕਾਰਡ
ਵੈਭਵ ਨੇ ਪਹਿਲੀ ਚੋਣ ਵਾਲੇ ਦਿਨ ਸਭ ਤੋਂ ਘੱਟ ਉਮਰ ਦੇ ਖਿਡਾਰੀ ਲਈ ਸ਼ੇਫਾਲੀ ਵਰਮਾ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ, ਸ਼ੇਫਾਲੀ ਭਾਰਤੀ ਟੀਮ ਲਈ ਚੁਣੇ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰੀ ਸੀ, ਪੁਰਸ਼ ਅਤੇ ਮਹਿਲਾ ਕ੍ਰਿਕਟ ਦੋਵਾਂ ਨੂੰ ਮਿਲਾ ਕੇ। ਸ਼ੇਫਾਲੀ 15 ਸਾਲ ਅਤੇ 220 ਦਿਨ ਦੀ ਸੀ ਜਦੋਂ ਉਸਨੂੰ ਪਹਿਲੀ ਵਾਰ ਚੁਣਿਆ ਗਿਆ ਸੀ। ਇਸ ਦੌਰਾਨ, ਪੁਰਸ਼ ਕ੍ਰਿਕਟਰਾਂ ‘ਚ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਕੋਲ ਸੀ। ਸਚਿਨ ਨੂੰ 16 ਸਾਲ ਅਤੇ 194 ਦਿਨ ਦੀ ਉਮਰ ‘ਚ ਭਾਰਤੀ ਟੀਮ ‘ਚ ਚੁਣਿਆ ਗਿਆ ਸੀ।
ਸੂਰਿਆਵੰਸ਼ੀ ਨੇ ਆਈਪੀਐਲ 2026 ‘ਚ 776 ਦੌੜਾਂ ਦੇ ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ ਔਰੇਂਜ ਕੈਪ ਪੁਰਸਕਾਰ ਜਿੱਤਿਆ। ਵੈਭਵ ਨੇ ਸਭ ਤੋਂ ਕੀਮਤੀ ਖਿਡਾਰੀ, ਸਾਲ ਦਾ ਉੱਭਰਦਾ ਖਿਡਾਰੀ, ਸੁਪਰ ਸਟ੍ਰਾਈਕਰ ਅਤੇ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਪੁਰਸਕਾਰ ਵੀ ਜਿੱਤੇ। ਇਸ ਸੀਜ਼ਨ ‘ਚ ਉਨ੍ਹਾਂ ਨੇ 36 ਗੇਂਦਾਂ ‘ਚ ਸੈਂਕੜਾ ਲਗਾਇਆ ਅਤੇ ਤਿੰਨ ਵਾਰ 90 ਤੋਂ 100 ਦੇ ਵਿਚਕਾਰ ਆਊਟ ਹੋਇਆ।
ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀ-20 ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਪ੍ਰਿੰਸ ਯਾਦਵ।
ਏਸ਼ੀਆਈ ਖੇਡਾਂ ਲਈ ਭਾਰਤੀ ਟੀ-20 ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਰਸ਼ਦੀਪ ਸਿੰਘ।
Read More: ਆਇਰਲੈਂਡ ਤੇ ਇੰਗਲੈਂਡ ਦੌਰੇ ਲਈ ਅੱਜ ਭਾਰਤੀ ਟੀਮ ਦਾ ਐਲਾਨ ਸੰਭਵ, ਸ਼੍ਰੇਅਸ ਅਈਅਰ ਬਣਨਗੇ ਟੀ-20 ਕਪਤਾਨ !




