ਟੀ-20 ਵਿਸ਼ਵ ਕੱਪ ਲਈ ਛੇਤੀ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਰਸ਼ਦੀਪ ਸਿੰਘ ਨੂੰ ਮਿਲ ਸਕਦੈ ਮੌਕਾ

T20 World Cup

ਚੰਡੀਗੜ, 20 ਅਪ੍ਰੈਲ 2024: 9ਵੇਂ ਟੀ-20 ਵਿਸ਼ਵ ਕੱਪ (T20 World Cup)  ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਛੇਤੀ ਹੀ ਕੀਤਾ ਜਾ ਸਕਦਾ ਹੈ। ਆਈਸੀਸੀ ਦਾ ਇਹ ਮੈਗਾ ਟੂਰਨਾਮੈਂਟ 2 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਕਰਵਾਇਆ ਜਾਣਾ ਹੈ। ਟੀ-20 ਵਿਸ਼ਵ ਕੱਪ ਲਈ ਖਿਡਾਰੀਆਂ ਦੀ ਸੂਚੀ 1 ਮਈ ਤੱਕ ਆਈਸੀਸੀ ਨੂੰ ਦਿੱਤੀ ਜਾਣੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਰਤੀ ਚੋਣਕਾਰ 27 ਜਾਂ 28 ਅਪ੍ਰੈਲ ਨੂੰ ਦਿੱਲੀ ‘ਚ ਕਪਤਾਨ ਰੋਹਿਤ ਸ਼ਰਮਾ ਨਾਲ ਬੈਠਕ ਕਰ ਸਕਦੇ ਹਨ। ਕਿਉਂਕਿ ਰੋਹਿਤ ਸ਼ਰਮਾ ਇਸ ਦਿਨ ਦਿੱਲੀ ‘ਚ ਮੌਜੂਦ ਰਹਿਣਗੇ।

ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀਆਂ ਦੀ ਚੋਣ ਕੀਤੀ ਜਾ ਸਕਦੀ ਹੈ। ਟੀ-20 ਵਿਸ਼ਵ ਕੱਪ ‘ਚ ਹਾਰਦਿਕ ਪੰਡਯਾ ਦਾ ਸਥਾਨ ਆਈ.ਪੀ.ਐੱਲ ‘ਚ ਉਸ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗਾ। ਚੋਣਕਾਰ ਹਾਰਦਿਕ ਦੇ ਪ੍ਰਦਰਸ਼ਨ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਆਈ.ਪੀ.ਐੱਲ. ਦੇ ਇਸ ਸੀਜ਼ਨ ‘ਚ ਪੰਡਯਾ ਨੇ ਅਜੇ ਤੱਕ ਨਾ ਤਾਂ ਗੇਂਦ ਅਤੇ ਨਾ ਹੀ ਬੱਲੇ ਨਾਲ ਪ੍ਰਭਾਵਿਤ ਕੀਤਾ ਹੈ।

ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਸਮਾਂ-ਸਾਰਣੀ

ਭਾਰਤੀ ਟੀਮ ਟੀ-20 ਵਿਸ਼ਵ ਕੱਪ 2024 (T20 World Cup) ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਕਰੇਗੀ। 9 ਜੂਨ ਨੂੰ ਭਾਰਤੀ ਟੀਮ ਦਾ ਸਾਹਮਣਾ ਕੱਟੜ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ ਜਦਕਿ 12 ਜੂਨ ਨੂੰ ਮੇਜ਼ਬਾਨ ਅਮਰੀਕਾ ਨਾਲ ਹੋਵੇਗਾ। ਭਾਰਤੀ ਟੀਮ 15 ਜੂਨ ਨੂੰ ਕੈਨੇਡਾ ਨਾਲ ਭਿੜੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।