12 ਸੂਬੇ ਹੁਣ ਵੀ ਪੈਟਰੋਲ-ਡੀਜਲ ਤੇ ਵੈਟ ਘਟਾਉਣ ਨੂੰ ਨਹੀਂ ਤਿਆਰ, ਜਾਣੋ ਕਾਰਨ

ਚੰਡੀਗੜ੍ਹ; ਇਸ ਸਾਲ ਜੁਲਾਈ ਤੋਂ ਬਾਅਦ ਪਹਿਲੀ ਵਾਰ 15 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੀਰਵਾਰ ਨੂੰ ਪੈਟਰੋਲ 100 ਰੁ ਤੋਂ ਹੇਠਾਂ ਵਿਕ ਰਿਹਾ ਹੈ, ਲਗਭਗ ਪੂਰੇ ਦੇਸ਼ ਵਿਚ ਜੁਲਾਈ ਦੇ ਦੂਜੇ ਹਫਤੇ ਦੇ ਸ਼ੁਰੂਆਤ ਵਿਚ ਹੀ ਪੈਟਰੋਲ 100 ਰੁ ਤੱਕ ਪਹੁੰਚ ਗਿਆ ਹੈ,
ਹੁਣ ਬੀ.ਜੇ.ਪੀ. ਤੇ ਉਸ ਦੇ ਸਹਿਜੋਗੀ ਦਲਾਂ ਦੀ ਸਰਕਾਰ ਵਾਲੇ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਟਰੋਲ ਦੀ ਕੀਮਤ 100 ਰ ਤੋਂ ਹੇਠਾਂ ਲਿਆਇਆ ਗਿਆ ਹੈ, ਇਸ ਵਿਚ ਕਰਨਾਟਕ ਬਿਹਾਰ ਤੇ ਮੱਧ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਸ਼ਾਮਿਲ ਨਹੀਂ ਹਨ, ਇਥੇ ਕੇਂਦਰ ਤੇ ਰਾਜ ਵਲੋਂ ਟੈਕਸ ਵਿਚ ਕਟੌਤੀ ਦੇ ਬਾਵਜੂਦ ਪੈਟਰੋਲ ਦੀ ਕੀਮਤ 100 ਰੁ ਤੋਂ ਜਿਆਦਾ ਹੈ,
ਦੀਵਾਲੀ ਤੇ ਪੈਟਰੋਲ ਦੀਆਂ ਕੀਮਤਾਂ ਵਿਚ 5 ਤੇ ਡੀਜਲ ਤੇ 10 ਰੁ ਦੀ ਕਟੌਤੀ ਕਰਨ ਦੇ ਕੇਂਦਰ ਦੇ ਫੈਸਲੇ ਨੇ ਮਹਿੰਗਾਈ ਨਾਲ ਲੜ ਰਹੇ ਲੋਕਾਂ ਨੂੰ ਕਾਫੀ ਰਾਹਤ ਦਿਤੀ ਹੈ, ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਸਮਾਨ ਕਟੌਤੀ ਦੇ ਐਲਾਨ ਤੋਂ ਬਾਅਦ ਰਾਜਨੀਤਿਕ ਸਰਗਰਮੀਆਂ ਤੇਜ ਹੋ ਗਈ ਹੈ, ਦੇਸ਼ ਦੇ 16 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੈਟ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ, ਉੱਥੇ ਹੀ 2 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਇਹ ਕਟੌਤੀ ਕਰਨ ਲਈ ਤਿਆਰ ਨਹੀਂ ਹੈ, ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਆਰਥਿਕ ਰੂਪ ਤੋਂ ਨੁਕਸਾਨ ਪਹੁੰਚ ਸਕਦਾ ਹੈ,
ਇਨ੍ਹਾਂ 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੈਟਰੋਲ ਤੇ ਡੀਜਲ ਵਿਚ ਵੈਟ ਵਿਚ ਕੋਈ ਕਮੀ ਨਹੀਂ ਕੀਤੀ ਹੈ,— ਸ਼ਿਵਸੈਨਾ-ਐੱਨ.ਸੀ.ਪੀ.-ਕਾਂਗਰਸ ਸ਼ਾਸਿਤ ਮਹਾਰਾਸ਼ਟਰ, ਆਪ ਸ਼ਾਸਿਤ ਦਿੱਲੀ , ਟੀ.ਆਮ.ਸੀ. ਸ਼ਾਸਿਤ ਬੰਗਾਲ, ਡੀ.ਐੱਸ.ਕੇ, ਸ਼ਾਸਿਤ ਤਾਮਿਲਨਾਡੂ, ਟੀ.ਆਰ.ਐਸ. ਸ਼ਾਸਿਤ ਤੇਲੰਗਾਨਾ, ਵਾਈ.ਐਸ.ਆਰ.ਸੀ.ਪੀ. ਸ਼ਾਸਿਤ ਆਂਧ੍ਰ ਪ੍ਰਦੇਸ਼, ਕੇਰਲ, ਐਨ.ਪੀ.ਪੀ. ਸੱਤਾਰੂਢ ਮੇਘਾਲਿਆ, ਜ਼ਾਮੁਮੋ ਸ਼ਾਸਿਤ ਝਰਖੰਡ, ਕਾਂਗਰਸ ਸ਼ਾਸਨ ਵਾਲੀ ਛਤੀਸਗੜ੍ਹ, ਪੰਜਾਬ, ਰਾਜਸਥਾਨ ਤੇ ਅੰਡਮਾਨ ਤੇ ਨਿਕੋਬਾਰ,ਓਡੀਸ਼ਾ ਸਿਰਫ ਇਕ ਅਜਿਹਾ ਸੂਬਾ ਹੈ ਜਿਥੇ ਵਿਰੋਧੀ ਪੱਖ ਸਰਕਾਰ ਹੈ, ਤੇ ਜਿਥੇ ਪੈਟਰੋਲ ਤੇ ਡੀਜਲ ਦੋਵਾਂ ਤੇ ਵੇਟ ਵਿਚ 3ਰੁ ਪ੍ਰਤੀ ਲੀਟਰ ਦੀ ਕਮੀ ਦਾ ਐਲਾਨ ਕੀਤਾ ਗਿਆ ਹੈ,
ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਹਰਿਆਣਾ, ਅਸਮ, ਚੰਡੀਗੜ, ਗੋਵਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸਿੱਕਮ, ਅਰੁਣਾਚਲ ਪ੍ਰਦੇਸ਼, ਮਿਜੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਪੁਡੁਚੇਰੀ ਵਿਚ ਪੈਟਰੋਲ 100ਰੁ ਤੋਂ ਘੱਟ ਤੇ ਵੇਚਿਆ ਜਾ ਰਿਹਾ ਹੈ,

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।