ਧਰਮਕੋਟ ਵਿਖੇ ਭਲਵਾਨਾਂ ਦੇ ਮੁਕਾਬਲੇ ਦੌਰਾਨ ਵਾਪਰਿਆ ਹਾਦਸਾ, ਇੱਕ ਭਲਵਾਨ ਦੀ ਮੌਤ

wrestlers

ਚੰਡੀਗੜ, 20 ਅਪ੍ਰੈਲ 2024: ਮੋਗਾ ਜ਼ਿਲ੍ਹੇ ‘ਚ ਭਲਵਾਨਾਂ (wrestlers) ਦੇ ਮੁਕਾਬਲੇ ਦੌਰਾਨ ਇੱਕ ਭਲਵਾਨ ਦੀ ਸੱਤ ਲੱਗਣ ਨਾਲ ਮੌਤ ਹੋ ਗਈ | ਭਲਵਾਨ ਸਲੀਮ (24) ਵਾਸੀ ਪਿੰਡ ਲੌਂਗੋਵਾਲ ਹਾਲ ਅਬਾਦ ਦਾਣਾ ਮੰਡੀ, ਧਰਮਕੋਟ, ਜੋ ਕਿ ਧਰਮਕੋਟ ਵਿਖੇ ਬੀਤੀ 3 ਅਪ੍ਰੈਲ ਨੂੰ ਭਲਵਾਨਾਂ ਵਿਚਕਾਰ ਹੋਏ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ, ਉਸਦੀ ਇਲਾਜ ਦੌਰਾਨ ਮੌਤ ਹੋ ਗਈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਧਰਮਕੋਟ ਵਿਖੇ ਭਲਵਾਨਾਂ (wrestlers) ਦਾ ਮੈਚ ਸੀ, ਜਿਸ ਵਿਚ ਸਲੀਮ ਨੂੰ ਇਕ ਹੋਰ ਭਲਵਾਨ ਨੇ ਚੁੱਕ ਕੇ ਸੁੱਟ ਦਿੱਤਾ ਅਤੇ ਉਸ ਦੀ ਗਰਦਨ ‘ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਨੇ ਡੀ. ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਘਰਵਾਲੀ ਕਮਲੇਸ਼ ਰਾਣੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।