ਜਸਪ੍ਰੀਤ ਬੁਮਰਾਹ

IND ਬਨਾਮ NZ: ਜਸਪ੍ਰੀਤ ਬੁਮਰਾਹ ਦੀ 1 ਸਾਲ ਬਾਅਦ ਟੈਸਟ ‘ਚ ਵਾਪਸੀ, ਜਾਣੋ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮਾਂ

ਸਪੋਰਸਟ, 17 ਅਕਤੂਬਰ 2026: IND ਬਨਾਮ NZ: ਨਿਊਜ਼ੀਲੈਂਡ ਦੌਰੇ ਲਈ ਭਾਰਤ ਦੇ ਟੈਸਟ ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਸਪ੍ਰੀਤ ਬੁਮਰਾਹ ਇੱਕ ਸਾਲ ਬਾਅਦ ਟੈਸਟ ਟੀਮ ‘ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਆਖਰੀ ਵਾਰ ਪਿਛਲੇ ਸਾਲ ਨਵੰਬਰ ‘ਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਖੇਡਿਆ ਸੀ। ਬੁਮਰਾਹ ਵਨਡੇ ਅਤੇ ਟੀ-20 ਟੀਮ ਦਾ ਹਿੱਸਾ ਨਹੀਂ ਹੋਣਗੇ। ਰਿਸ਼ਭ ਪੰਤ ਨੂੰ ਵੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਸ਼ੁਭਮਨ ਗਿੱਲ ਨੂੰ ਟੈਸਟ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ। ਵਨਡੇ ਫਾਰਮੈਟ ‘ਚ, ਸ਼੍ਰੇਅਸ ਅਈਅਰ ਨੂੰ ਵੀ ਗਿੱਲ ਦੇ ਨਾਲ ਕਪਤਾਨ ਨਿਯੁਕਤ ਕੀਤਾ ਗਿਆ ਹੈ। ਗਿੱਲ ਪਹਿਲੇ ਤਿੰਨ ਵਨਡੇ ਮੈਚਾਂ ਦੀ ਕਪਤਾਨੀ ਕਰਨਗੇ। ਸ਼੍ਰੇਅਸ ਅਈਅਰ ਆਖਰੀ ਦੋ ਵਨਡੇ ਮੈਚਾਂ ‘ਚ ਜ਼ਿੰਮੇਵਾਰੀ ਸੰਭਾਲਣਗੇ। ਗਿੱਲ ਅਤੇ ਉਪ-ਕਪਤਾਨ ਕੇਐਲ ਰਾਹੁਲ ਨੂੰ ਇਨ੍ਹਾਂ ਦੋ ਮੈਚਾਂ ਦੌਰਾਨ ਆਰਾਮ ਦਿੱਤਾ ਜਾਵੇਗਾ।

ਭਾਰਤ 22 ਅਕਤੂਬਰ ਤੋਂ 1 ਦਸੰਬਰ ਤੱਕ ਨਿਊਜ਼ੀਲੈਂਡ ਦਾ ਦੌਰਾ ਕਰੇਗਾ। ਟੀਮ ਪੰਜ ਟੀ-20, ਪੰਜ ਵਨਡੇ ਅਤੇ ਦੋ ਟੈਸਟ ਮੈਚ ਖੇਡੇਗੀ। ਤੇਜ਼ ਗੇਂਦਬਾਜ਼ ਆਕਾਸ਼ਦੀਪ ਸਿੰਘ ਵੀ ਟੈਸਟ ਟੀਮ ‘ਚ ਵਾਪਸੀ ਕਰ ਚੁੱਕਾ ਹੈ। ਉਨ੍ਹਾਂ ਨੇ ਆਖਰੀ ਵਾਰ ਜੁਲਾਈ 2025 ‘ਚ ਓਵਲ ‘ਚ ਇੰਗਲੈਂਡ ਦੇ ਖ਼ਿਲਾਫ ਟੈਸਟ ਖੇਡਿਆ ਸੀ।

ਟੈਸਟ ਸੀਰੀਜ਼ ਲਈ ਭਾਰਤ ਦੀ ਟੀਮ

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ (ਉਪ-ਕਪਤਾਨ), ਦੇਵਦੱਤ ਪਡੀਕਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਅੰਸ਼ੁਲ ਕੰਬੋਜ, ਜਸਪ੍ਰੀਤ ਬੁਮਰਾਹ, ਆਕਾਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਸਾਈ ਸੁਦਰਸ਼ਨ, ਨੀਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ।

ਪਹਿਲੇ ਤਿੰਨ ਵਨਡੇ ਲਈ ਭਾਰਤ ਦੀ ਟੀਮ

ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਨਮਨ ਧੀਰ, ਅੰਸ਼ੁਲ ਕੰਬੋਜ, ਗੁਰਨੂਰ ਬਰਾੜ, ਰੁਤੁਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ (ਵਿਕੇਟਕੀਪਰ), ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ ( ਫਿਟਨੈਸ ਆਧਾਰ ‘ਤੇ) ਕੁਲਦੀਪ ਯਾਦਵ।

ਆਖਰੀ ਦੋ ਵਨਡੇ ਲਈ ਭਾਰਤ ਦੀ ਟੀਮ

ਸ਼੍ਰੇਅਸ ਅਈਅਰ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤਿਲਕ ਵਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ, ਉਪ-ਕਪਤਾਨ), ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਨਮਨ ਧੀਰ, ਆਕੀਬ ਨਬੀ, ਗੁਰਨੂਰ ਬਰਾੜ, ਰੁਤੁਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਕੁਮਾਰ ਕੁਸ਼ਾਗਰਦੀਪ (ਵਿਕਟਕੀਪਰ), ਮੁਹੰਮਦ ਸਿਰਾਜ, ਕੁਲਦੀਪ ਯਾਦਵ, ਯਸ਼ ਠਾਕੁਰ।

Read More: ਦਿੱਲੀ ਕੈਪੀਟਲਜ਼ ਨੇ ਨਵੇਂ ਗੇਂਦਬਾਜ਼ੀ ਕੋਚ ਦਾ ਐਲਾਨ, ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਜ਼ਿੰਮੇਵਾਰੀ

ਵਿਦੇਸ਼

Scroll to Top