ਸਪੋਰਟਸ, 31 ਅਕਤੂਬਰ 2026: IND ਬਨਾਮ NZ: ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਨਿਊਜ਼ੀਲੈਂਡ ਖਿਲਾਫ਼ ਪਹਿਲੇ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਨਬੀ ਨੂੰ ਸ਼ੁਰੂ ‘ਚ ਚੌਥੇ ਅਤੇ ਪੰਜਵੇਂ ਵਨਡੇ ਲਈ ਚੁਣਿਆ ਗਿਆ ਸੀ। ਬੀਸੀਸੀਆਈ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਆਕਿਬ ਨੂੰ ਸ਼ੁਰੂ ‘ਚ ਚੌਥੇ ਅਤੇ ਪੰਜਵੇਂ ਮੈਚਾਂ ਲਈ ਵਨਡੇ ਟੀਮ ‘ਚ ਸ਼ਾਮਲ ਕੀਤਾ ਗਿਆ ਸੀ, ਪਰ ਹੁਣ ਲੜੀ ਦੀ ਸ਼ੁਰੂਆਤ ਤੋਂ ਹੀ ਉਹ ਭਾਰਤੀ ਟੀਮ ਦਾ ਹਿੱਸਾ ਹੋਣਗੇ।
ਪਹਿਲੇ 3 ਵਨਡੇ ਮੈਚਾਂ ਲਈ ਭਾਰਤੀ ਟੀਮ
ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਮਨ ਧੀਰ, ਅੰਸ਼ੁਲ ਕੰਬੋਜ, ਗੁਰਨੂਰ ਬਰਾੜ, ਰੁਤੁਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ (ਵਿਕਟਕੀਪਰ), ਮੁਹੰਮਦ ਸਿਰਾਜ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ (ਸਿਰਫ਼ ਪਹਿਲਾ ਵਨਡੇ), ਆਕਿਬ ਨਬੀ।
ਚੌਥੇ ਅਤੇ ਪੰਜਵੇਂ ਵਨਡੇ ਲਈ ਭਾਰਤੀ ਟੀਮ
ਸ਼੍ਰੇਅਸ ਅਈਅਰ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤਿਲਕ ਵਰਮਾ, ਇਸ਼ਾਨ ਕਿਸ਼ਨ (ਵਿਕਟਕੀਪਰ ਅਤੇ ਉਪ-ਕਪਤਾਨ), ਅਕਸ਼ਰ ਪਟੇਲ, ਨਮਨ ਧੀਰ, ਆਕਿਬ ਨਬੀ, ਗੁਰਨੂਰ ਬਰਾੜ, ਰੁਤੂਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਕੁਮਾਰ ਕੁਸ਼ਾਗਰਾ, ਮੁਹੰਮਦ ਸਿਰਾਜ, ਯਸ਼ ਠਾਕੁਰ, ਕੁਲਦੀਪ ਯਾਦਵ ਸ਼ਾਮਲ ਹਨ।
Read More: IND ਬਨਾਮ NZ Result: ਨਿਊਜ਼ੀਲੈਂਡ ਨੇ ਭਾਰਤ ਨੂੰ 87 ਦੌੜਾਂ ਨਾਲ ਹਰਾਇਆ, ਗਲੇਨ ਫਿਲਿਪਸ ਨੇ ਜੜਿਆ ਸੈਂਕੜਾ




