India Bangladesh tour

IND ਬਨਾਮ BAN: ਭਾਰਤੀ ਟੀਮ ਦਾ ਬੰਗਲਾਦੇਸ਼ ਦੌਰਾ ਹੋ ਸਕਦੈ ਮੁਲਤਵੀ, ਤਮੀਮ ਇਕਬਾਲ ਨੇ ਦਿੱਤੇ ਸੰਕੇਤ

ਸਪੋਰਟਸ, 21 ਅਗਸਤ 2026: IND ਬਨਾਮ BAN: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਬੰਗਲਾਦੇਸ਼ ਨੂੰ ਇੱਕ ਹੋਰ ਵੱਡਾ ਝਟਕਾ ਦੇ ਸਕਦਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਤਮੀਮ ਇਕਬਾਲ ਨੇ ਸੰਕੇਤ ਦਿੱਤਾ ਹੈ ਕਿ ਭਾਰਤੀ ਟੀਮ ਦਾ ਬੰਗਲਾਦੇਸ਼ ਦੌਰਾ ਇੱਕ ਵਾਰ ਫਿਰ ਮੁਲਤਵੀ ਕੀਤਾ ਜਾ ਸਕਦਾ ਹੈ। ESPNcricinfo ਦੀ ਇੱਕ ਰਿਪੋਰਟ ਦੇ ਅਨੁਸਾਰ, ਤਮੀਮ ਨੇ ਕਿਹਾ ਕਿ ਇਸ ਸਮੇਂ BCB ਅਤੇ BCCI ਵਿਚਕਾਰ ਲੜੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ।

BCCI ਦੇ ਅਧਿਕਾਰਤ ਬਿਆਨ ਦੀ ਉਡੀਕ

ਸ਼ਡਿਊਲ ਦੇ ਅਨੁਸਾਰ, ਭਾਰਤ ਨੇ ਪਿਛਲੇ ਸਾਲ ਅਗਸਤ ਵਿੱਚ ਬੰਗਲਾਦੇਸ਼ ਦਾ ਦੌਰਾ ਕਰਨਾ ਸੀ, ਪਰ ਇਸਨੂੰ ਸਤੰਬਰ 2026 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। BCB ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਭਾਰਤੀ ਟੀਮ ਢਾਕਾ ਅਤੇ ਚਟਗਾਓਂ ਵਿੱਚ ਤਿੰਨ ਵਨਡੇ ਅਤੇ ਇੰਨੇ ਹੀ T20 ਮੈਚਾਂ ਦੀ ਲੜੀ ਖੇਡੇਗੀ। ਹਾਲਾਂਕਿ, BCCI ਨੇ ਅਜੇ ਤੱਕ ਇਸ ਦੌਰੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਰਿਪੋਰਟਾਂ ਦੇ ਅਨੁਸਾਰ, ਪਹਿਲਾ ਵਨਡੇ 3 ਸਤੰਬਰ ਨੂੰ ਹੋਣਾ ਤੈਅ ਹੈ। ਹਾਲਾਂਕਿ, ਇਸ ਤੋਂ ਦੋ ਹਫ਼ਤੇ ਪਹਿਲਾਂ, ਇਸ ਬਾਰੇ ਅਨਿਸ਼ਚਿਤਤਾ ਹੈ ਕਿ ਇਹ ਲੜੀ ਵੀ ਹੋਵੇਗੀ ਜਾਂ ਨਹੀਂ। ਢਾਕਾ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਤਮੀਮ ਨੇ ਇੱਕ ਉਮਰ-ਸਮੂਹ ਟੂਰਨਾਮੈਂਟ, ਗੇਮ ਡਿਵੈਲਪਮੈਂਟ ਟਰਾਫੀ ਦਾ ਐਲਾਨ ਕੀਤਾ। ਬੋਰਡ ਨੇ ਟੂਰਨਾਮੈਂਟ ਦਾ ਸ਼ਡਿਊਲ ਵੀ ਜਾਰੀ ਕੀਤਾ, ਜਿਸ ‘ਚ ਕਿਹਾ ਗਿਆ ਹੈ ਕਿ ਸਾਰੇ ਮੈਚ 28 ਅਗਸਤ ਤੋਂ 9 ਸਤੰਬਰ ਦੇ ਵਿਚਕਾਰ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਖੇਡੇ ਜਾਣਗੇ।

ਜਦੋਂ ਇਹ ਪੁੱਛਿਆ ਗਿਆ ਕਿ ਕੀ ਇਸ ਟੂਰਨਾਮੈਂਟ ਦਾ ਮਤਲਬ ਹੈ ਕਿ ਭਾਰਤ ਬੰਗਲਾਦੇਸ਼ ਦਾ ਦੌਰਾ ਨਹੀਂ ਕਰੇਗਾ, ਤਾਂ ਤਮੀਮ ਨੇ ਕਿਹਾ ਕਿ ਸ਼ਡਿਊਲ ਥੋੜ੍ਹਾ ਬਦਲ ਸਕਦਾ ਹੈ। “ਦੋਵੇਂ ਕ੍ਰਿਕਟ ਬੋਰਡ ਲੜੀ ‘ਤੇ ਚਰਚਾ ਕਰ ਰਹੇ ਹਨ, ਤਾਰੀਖ਼ਾਂ ‘ਚ ਕੁਝ ਬਦਲਾਅ ਹੋ ਸਕਦੇ ਹਨ,”। “ਟੂਰਨਾਮੈਂਟ ਮੀਰਪੁਰ ‘ਚ ਹੋਣ ਵਾਲਾ ਹੈ, ਪਰ ਇਸਨੂੰ ਕੁਝ ਮਿੰਟਾਂ ‘ਚ ਬਸੁੰਧਰਾ ਮੈਦਾਨ ‘ਚ ਤਬਦੀਲ ਕੀਤਾ ਜਾ ਸਕਦਾ ਹੈ। ਜੇਕਰ ਭਾਰਤ ਦਾ ਦੌਰਾ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ, ਤਾਂ ਅਸੀਂ ਉਸ ਅਨੁਸਾਰ ਸ਼ਡਿਊਲ ਕਰਾਂਗੇ।”

Read More: ENG ਬਨਾਮ PAK: ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਕੀਤੀ ਬਰਾਬਰੀ

ਵਿਦੇਸ਼

Scroll to Top