ਚੰਡੀਗੜ੍ਹ, 22 ਅਕਤੂਬਰ 2026: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਪੰਜਾਬ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਲੰਧਰ ਦਾ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।
ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ਦੇ ਸੰਸਾਰਪੁਰ ਪਿੰਡ ਨੇ 14 ਅੰਤਰਰਾਸ਼ਟਰੀ ਖਿਡਾਰੀ ਅਤੇ ਸੱਤ ਓਲੰਪਿਕ ਤਗਮੇ ਦਿੱਤੇ ਹਨ, ਜਦੋਂ ਕਿ ਮੌਜੂਦਾ ਭਾਰਤੀ ਸਿਤਾਰੇ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਇਸ ਇਤਿਹਾਸਕ ਮੈਦਾਨ ਤੋਂ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਟੀਮ ਇੰਡੀਆ ਦਾ ਹੌਸਲਾ ਵਧਾਉਣ ਅਤੇ ਭਾਰਤੀ ਹਾਕੀ ‘ਚ ਸੂਬੇ ਦੇ ਮਹੱਤਵਪੂਰਨ ਯੋਗਦਾਨ ਦਾ ਜਸ਼ਨ ਮਨਾਉਣ ਲਈ ਆਪਣੇ ਬੱਚਿਆਂ ਨਾਲ ਵੱਡੀ ਗਿਣਤੀ ‘ਚ ਸਟੇਡੀਅਮ ‘ਚ ਆਉਣ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ‘ਚ, ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਪੰਜਾਬ ਲਿਆ ਕੇ ਇਤਿਹਾਸ ਰਚਿਆ ਹੈ। ਮੈਂ ਸੂਬੇ ਭਰ ਦੇ ਹਾਕੀ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਵੱਡੀ ਗਿਣਤੀ ‘ਚ ਆਉਣ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਸਟੇਡੀਅਮ ‘ਚ ਟੀਮ ਇੰਡੀਆ ਦਾ ਉਤਸ਼ਾਹ ਵਧਾਉਣ।”
ਸੰਸਦ ਮੈਂਬਰ ਨੇ ਕਿਹਾ, “ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ‘ਚ ਖੜ੍ਹੇ ਹੋ ਕੇ, ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਇਤਿਹਾਸਕ ਮੈਦਾਨ, ਜਿਸਨੇ ਭਾਰਤ ਦੇ ਕੁਝ ਮਹਾਨ ਹਾਕੀ ਸਿਤਾਰਿਆਂ, ਓਲੰਪੀਅਨਾਂ ਅਤੇ ਓਲੰਪਿਕ ਤਗਮਾ ਜੇਤੂਆਂ ਨੂੰ ਪੈਦਾ ਕੀਤਾ ਹੈ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਇਹ ਪੰਜਾਬ ਅਤੇ ਇਸਦੇ ਅਮੀਰ ਹਾਕੀ ਵਿਰਾਸਤ ਲਈ ਇੱਕ ਇਤਿਹਾਸਕ ਮੌਕਾ ਹੈ।”
ਭਾਰਤੀ ਹਾਕੀ ‘ਚ ਪੰਜਾਬ ਦੇ ਅਥਾਹ ਯੋਗਦਾਨ ਨੂੰ ਉਜਾਗਰ ਕਰਦੇ ਹੋਏ, ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਇਕੱਲੇ ਸੰਸਾਰਪੁਰ ਪਿੰਡ ਨੇ 14 ਅੰਤਰਰਾਸ਼ਟਰੀ ਹਾਕੀ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ‘ਚੋਂ ਨੌਂ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ, ਚਾਰ ਨੇ ਕੀਨੀਆ ਲਈ ਖੇਡਿਆ ਅਤੇ ਇੱਕ ਨੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਪਿੰਡ ਨੇ ਸੱਤ ਓਲੰਪਿਕ ਦਿਵਾਏ ਹਨ। ਭਾਰਤੀ ਹਾਕੀ ‘ਚ ਪੰਜਾਬ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਅਤੇ ਸਾਡੀ ਖੇਡ ਵਿਰਾਸਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਹੈ।”
ਉਨ੍ਹਾਂ ਨੇ ਕਿਹਾ, “ਛੇ ਟੀਮਾਂ ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਹਿੱਸਾ ਲੈਣਗੀਆਂ: ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼। ਮੈਂ ਹਰ ਹਾਕੀ ਪ੍ਰੇਮੀ ਅਤੇ ਪੰਜਾਬ ਦੇ ਹਰ ਮਾਪੇ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਟੇਡੀਅਮ ‘ਚ ਲਿਆਉਣ, ਲਾਈਵ ਅੰਤਰਰਾਸ਼ਟਰੀ ਹਾਕੀ ਦੇਖਣ ਅਤੇ ਟੀਮ ਇੰਡੀਆ ਦਾ ਹੌਸਲਾ ਵਧਾਉਣ। ਪੰਜਾਬ ਦੇ ਨੌਂ ਖਿਡਾਰੀ ਇਸ ਸਮੇਂ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਉਹ ਆਪਣੇ ਗ੍ਰਹਿ ਰਾਜ ਦੇ ਪੂਰੇ ਸਮਰਥਨ ਦੇ ਹੱਕਦਾਰ ਹਨ।”
ਭਾਰਤੀ ਹਾਕੀ ਸਟਾਰ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦਾ ਹਵਾਲਾ ਦਿੰਦੇ ਹੋਏ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਆਪਣੀ ਹਾਕੀ ਯਾਤਰਾ ਇਸੇ ਮੈਦਾਨ ਤੋਂ ਸ਼ੁਰੂ ਕੀਤੀ ਸੀ। ਪੈਰਿਸ ਓਲੰਪਿਕ ਸਮੇਤ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ, ਉਨ੍ਹਾਂ ਨੂੰ ਹੁਣ ਉਸੇ ਸਟੇਡੀਅਮ ਵਿੱਚ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਅੰਤਰਰਾਸ਼ਟਰੀ ਟੀਮਾਂ ਵਿਰੁੱਧ ਖੇਡਣ ਦਾ ਮੌਕਾ ਮਿਲੇਗਾ ਜਿੱਥੇ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਹ ਪੰਜਾਬ ਲਈ ਇੱਕ ਮਾਣਮੱਤਾ ਅਤੇ ਭਾਵਨਾਤਮਕ ਪਲ ਹੈ।”
ਆਪ ਸੰਸਦ ਮੈਂਬਰ ਨੇ ਕਿਹਾ, “ਪੰਜਾਬ ਦੇ ਲੋਕਾਂ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਸਾਡੇ ਰਾਜ ਵਿੱਚ ਲਿਆਉਣ ਲਈ ਬਹੁਤ ਬਹੁਤ ਵਧਾਈਆਂ। ਮੈਂ ਟੀਮ ਇੰਡੀਆ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹਰ ਪੰਜਾਬੀ ਨੂੰ ਅਪੀਲ ਕਰਦਾ ਹਾਂ ਕਿ ਉਹ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਟੇਡੀਅਮਾਂ ‘ਚ ਆਵੇ ਅਤੇ ਉਨ੍ਹਾਂ ਨੂੰ ਮਾਣ, ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦੇਵੇ। ਆਓ ਅਸੀਂ ਦੁਨੀਆ ਨੂੰ ਦਿਖਾਈਏ ਕਿ ਹਾਕੀ ਅਜੇ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚ ਰਹਿੰਦੀ ਹੈ।”
ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਸੈਮੀਫਾਈਨਲ ਅਤੇ ਫਾਈਨਲ ਸਮੇਤ ਨਾਕਆਊਟ ਮੈਚ 4 ਅਤੇ 5 ਨਵੰਬਰ ਨੂੰ ਮੋਹਾਲੀ ‘ਚ ਖੇਡੇ ਜਾਣਗੇ। ਮੈਂ ਪੰਜਾਬ ਭਰ ਦੇ ਹਾਕੀ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਨਾਲ ਮੈਚ ਦੇਖਣ ਲਈ ਆਉਣ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਸਾਡੀ ਖੇਡ ਵਿਰਾਸਤ ਦਾ ਇੱਕ ਯਾਦਗਾਰੀ ਜਸ਼ਨ ਬਣਾਉਣ।”




