ਸਪੋਰਟਸ, 09 ਜੂਨ 2026: India A vs Sri Lanka A: ਭਾਰਤ ਏ ਨੇ ਤਿਕੋਣੀ ਲੜੀ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਏ ਨੂੰ ਜਿੱਤਣ ਲਈ 278 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਨੇ ਮੰਗਲਵਾਰ ਨੂੰ ਦਾਂਬੁਲਾ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ, ਜਿਸ ‘ਚ 50 ਓਵਰਾਂ ‘ਚ 6 ਵਿਕਟਾਂ ‘ਤੇ 277 ਦੌੜਾਂ ਬਣਾਈਆਂ।
ਰਿਤੁਰਾਜ ਗਾਇਕਵਾੜ ਨੇ 101 ਦੌੜਾਂ ਦਾ ਸੈਂਕੜਾ ਲਗਾਇਆ, ਜਦੋਂ ਕਿ ਕਪਤਾਨ ਤਿਲਕ ਵਰਮਾ ਨੇ 60 ਦੌੜਾਂ ਦਾ ਯੋਗਦਾਨ ਪਾਇਆ। ਆਈਪੀਐਲ 2026 ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਸਿਰਫ਼ 14 ਦੌੜਾਂ ਹੀ ਬਣਾ ਸਕੇ। ਸ਼੍ਰੀਲੰਕਾ ਟੀਮ ਲਈ ਮੁਹੰਮਦ ਸ਼ਿਰਾਜ਼ ਨੇ ਦੋ ਵਿਕਟਾਂ ਲਈਆਂ।
ਭਾਰਤ ਏ: ਵੈਭਵ ਸੂਰਿਆਵੰਸ਼ੀ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ (ਕਪਤਾਨ), ਆਯੁਸ਼ ਬਦੋਨੀ, ਅਨੁਕੂਲ ਰਾਏ, ਸੂਰਿਆਸ਼ ਸ਼ੇਡਗੇ, ਅੰਸ਼ੁਲ ਕੰਬੋਜ, ਅਰਸ਼ਦ ਖਾਨ, ਅਤੇ ਵਿਪ੍ਰਜ ਨਿਗਮ।
ਸ਼੍ਰੀਲੰਕਾ-ਏ: ਨਿਰੋਸ਼ਨ ਡਿਕਵੇਲਾ (ਉਪ-ਕਪਤਾਨ ਅਤੇ ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਨੁਵਾਨਿਦੁ ਫਰਨਾਂਡੋ, ਸਦੀਰਾ ਸਮਰਾਵਿਕਰਮਾ (ਵਿਕਟਕੀਪਰ), ਸਾਹਨ ਅਰਾਚਿਗੇ (ਕਪਤਾਨ), ਚਮਿਕਾ ਕਰੁਣਾਰਤਨੇ, ਰਵਿੰਦੂ ਫਰਨਾਂਡੋ, ਵਨੁਜਾ ਸਾਹਨ, ਵਿਜੇਕਾਂਤ, ਮੁਹੰਮਦ ਸ਼ਿਕੇਤ, ਮੁਹੰਮਦ ਸਿਰਾਜ ਅਤੇ ਗਾਰਕਾ ਸੰਕੇਤ।
Read More: IND A ਬਨਾਮ SL A: ਤਿਕੋਣੀ ਲੜੀ ਦੇ ਪਹਿਲੇ ਮੈਚ ‘ਚ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਾਲੇ ਮੁਕਾਬਲਾ




