ਜੇ ਤੁਸੀਂ ਵੀ ਘਰ ਚਲਾਉਂਦੇ ਹੋ AC, ਤਾਂ ਪੜ੍ਹੋ ਇਹ ਖ਼ਬਰ

7 ਮਈ 2026: ਤਾਪਮਾਨ (TEMPRATURE) 24-25 ਡਿਗਰੀ ਸੈਲਸੀਅਸ ਨਿਰਧਾਰਤ ਕਰਨ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਹੈ। ਇਹ ਕਦਮ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।

ਇਹ ਦਿਸ਼ਾ-ਨਿਰਦੇਸ਼ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (ਬੀਈਈ) ਦੇ ਮਿਆਰਾਂ ਅਨੁਸਾਰ ਜਾਰੀ ਕੀਤੇ ਗਏ ਹਨ। ਵਿਭਾਗ ਦੇ ਅਨੁਸਾਰ, ਏਸੀ ਤਾਪਮਾਨ ਨੂੰ ਹਰ ਇੱਕ ਡਿਗਰੀ ਵਧਾਉਣ ਨਾਲ ਲਗਭਗ 6% ਬਿਜਲੀ ਬਚਾਈ ਜਾ ਸਕਦੀ ਹੈ। ਇਸੇ ਤਰ੍ਹਾਂ, ਏਸੀ ਨੂੰ 20-21 ਡਿਗਰੀ ਦੀ ਬਜਾਏ 24-25 ਡਿਗਰੀ ‘ਤੇ ਚਲਾਉਣ ਨਾਲ ਲਗਭਗ 24% ਊਰਜਾ ਬਚਾਈ ਜਾ ਸਕਦੀ ਹੈ।

ਪ੍ਰਸ਼ਾਸਨ ਨੇ ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ, ਹੋਟਲਾਂ, ਮਾਲਾਂ ਅਤੇ ਹੋਰ ਵਪਾਰਕ ਇਮਾਰਤਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੂੰ ਆਰਾਮਦਾਇਕ ਵਾਤਾਵਰਣ ਬਣਾਈ ਰੱਖਦੇ ਹੋਏ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ, ਹਸਪਤਾਲਾਂ, ਆਪ੍ਰੇਸ਼ਨ ਥੀਏਟਰਾਂ ਅਤੇ ਡੇਟਾ ਸੈਂਟਰਾਂ ਵਰਗੀਆਂ ਥਾਵਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਬਿਜਲੀ ਦੀ ਮੰਗ ਘੱਟ ਜਾਵੇਗੀ ਅਤੇ ਕਾਰਬਨ ਨਿਕਾਸ ਵੀ ਘਟੇਗਾ।

Read More: Himachal News: ਸਰਕਾਰੀ ਕਰਮਚਾਰੀ ਜੀਨਸ ਤੇ ਟੀ-ਸ਼ਰਟ ਨਾ ਪਹਿਨਣ, ਹਿਮਾਚਲ ਸਰਕਾਰ ਵੱਲੋਂ ਹੁਕਮ ਜਾਰੀ

ਵਿਦੇਸ਼

Scroll to Top