ਉੱਤਰਾਖੰਡ, 30 ਅਕਤੂਬਰ 2026: Helicopter Crash: ਬਦਰੀਨਾਥ ਧਾਮ ਤੋਂ ਦੇਹਰਾਦੂਨ ਦੇ ਸਹਸ੍ਰਧਾਰਾ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਐਸਡੀਐਮ ਦੇ ਮੁਤਾਬਕ, ਇਸ ‘ਚ ਛੇ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ, ਉੱਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ (ਯੂਕੇਏਡੀਏ) ਅਤੇ ਪੁਲਿਸ ਦੀਆਂ ਟੀਮਾਂ ਸਰਗਰਮ ਹੋ ਗਈਆਂ ਹਨ। ਹੈਲੀਕਾਪਟਰ ਅਤੇ ਇਸ ‘ਚ ਸਵਾਰ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਾਦਸੇ ਤੋਂ ਬਾਅਦ ਪਾਇਲਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਸ ਤੱਕ ਪਹੁੰਚ ਨਹੀਂ ਹੋ ਸਕੀ ਹੈ। ਹੈਲੀਕਾਪਟਰ ਨੂੰ ਲੱਭਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਖਰਾਬ ਮੌਸਮ ਦੇ ਵਿਚਕਾਰ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ। ਟੀਮਾਂ ਹੈਲੀਕਾਪਟਰ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ‘ਚ ਪਾਇਲਟ ਕੈਪਟਨ ਹਿਮਾਂਸ਼ੂ ਸਮੇਤ ਪ੍ਰਤਾਪ, ਅਰੁਣ, ਸ਼ੰਕਰ ਗੌੜਾ, ਸੁਧੀਰ ਕੇ ਅਤੇ ਐਚ.ਐਸ. ਨਟਰਾਜ ਨਾਮ ਦਾ ਯਾਤਰੀ ਸਵਾਰ ਸੀ।
Read More: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 5 ਨਵੰਬਰ ਨੂੰ ਅੰਬਾਲਾ ‘ਚ ਸ਼ਹੀਦੀ ਸਮਾਰਕ ਦਾ ਕਰਨਗੇ ਉਦਘਾਟਨ




