ਲੁਧਿਆਣਾ ‘ਚ ਟੈਂਪੂ ਟਰੈਵਲਰ ਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ, ਹਾਦਸੇ ‘ਚ 12 ਜਣੇ ਜ਼ਖਮੀ

Tempo Traveler

ਚੰਡੀਗੜ੍ਹ,16 ਅਪ੍ਰੈਲ 2024: ਲੁਧਿਆਣਾ ਵਿੱਚ ਰਾਤ 10.30 ਵਜੇ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲਰ (Tempo Traveler) ਅਤੇ ਇੱਕ ਟਰਾਲੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਬਾਈਪਾਸ ਨੇੜੇ ਮੈਟਰੋ ਪੁਲ ‘ਤੇ ਵਾਪਰਿਆ ਹੈ । ਇਸ ਹਾਦਸੇ ‘ਚ 12 ਜਣੇ ਜ਼ਖਮੀ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਟੈਂਪੂ ਟਰੈਵਲ ਚਾਲਕ ਅਸਥੀਆਂ ਲੈ ਕੇ ਸਵਾਰੀਆਂ ਸਮੇਤ ਹਰਿਦੁਆਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ, ਰਸਤੇ ਵਿੱਚ ਹੀ ਉਸਨੂੰ ਨੀਂਦ ਆ ਗਈ | ਜਿਸ ਕਾਰਨ ਉਹ ਪਿੱਛੇ ਤੋਂ ਟਰਾਲੀ ਨਾਲ ਟਕਰਾ ਗਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ (Tempo Traveler) ਡਿਵਾਈਡਰ ਦੇ ਖੰਭੇ ਨਾਲ ਜਾ ਟਕਰਾਇਆ ਅਤੇ ਸੜਕ ਦੇ ਦੂਜੇ ਪਾਸੇ ਪਲਟ ਗਿਆ । ਬਿਜਲੀ ਦੇ ਖੰਭੇ ਵੀ ਟੇਢੇ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਲੋਕਾਂ ਨੇ ਮੁੱਢਲੀ ਸਹਾਇਤਾ ਦਿੱਤੀ, ਐਂਬੂਲੈਂਸ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ।

ਬੱਚਿਆਂ ਅਤੇ ਬੀਬੀਆਂ ਸਮੇਤ ਕੁੱਲ 12 ਜ਼ਖਮੀ ਹੋਏ। ਜ਼ਖ਼ਮੀਆਂ ਵਿੱਚ ਦੋ ਬੀਬੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।