ਦੇਸ਼, 19 ਮਈ 2026: Heatwave alert: ਇਸ ਹਫ਼ਤੇ ਉੱਤਰੀ ਅਤੇ ਮੱਧ ਭਾਰਤ ਦੇ 10 ਸੂਬਿਆਂ ‘ਚ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ| ਇਨ੍ਹਾਂ ‘ਚੋਂ ਬਹੁਤ ਸਾਰੇ ਸੂਬਿਆਂ ‘ਚ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਇਸ ਤੋਂ ਵੱਧ ਪਹੁੰਚ ਗਿਆ ਹੈ। ਗਰਮੀ 24 ਮਈ ਤੱਕ ਜਾਰੀ ਰਹੇਗੀ ਅਤੇ ਰਾਤਾਂ ਵੀ ਗਰਮ ਰਹਿਣ ਉਮੀਦ ਹੈ।
ਸੋਮਵਾਰ ਨੂੰ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ‘ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦਾ ਬੰਦਾ 47.6 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਦੇਸ਼ ‘ਚ ਸਭ ਤੋਂ ਗਰਮ ਰਿਹਾ।
ਪੰਜਾਬ ਦੇ ਬਠਿੰਡਾ ‘ਚ 47 ਡਿਗਰੀ ਸੈਲਸੀਅਸ, ਮਹਾਰਾਸ਼ਟਰ ਦੇ ਵਰਧਾ ਵਿੱਚ 46.5 ਡਿਗਰੀ ਸੈਲਸੀਅਸ, ਹਰਿਆਣਾ ਦੇ ਸਿਰਸਾ ‘ਚ 46.2 ਡਿਗਰੀ ਸੈਲਸੀਅਸ ਅਤੇ ਰਾਜਸਥਾਨ ਦੇ ਚਿਤੌੜਗੜ੍ਹ-ਪਿਲਾਨੀ ‘ਚ 46.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਨਿੱਜੀ ਮੌਸਮ ਏਜੰਸੀ ਸਕਾਈਮੇਟ ਦੇ ਅਨੁਸਾਰ, ਗਰਮੀ ਦੀ ਲਹਿਰ ਮੰਗਲਵਾਰ ਨੂੰ ਉੱਤਰ-ਪੂਰਬੀ ਅਤੇ ਦੱਖਣੀ ਖੇਤਰਾਂ ਨੂੰ ਛੱਡ ਕੇ ਲਗਭਗ ਅੱਧੇ ਦੇਸ਼ ਨੂੰ ਪ੍ਰਭਾਵਿਤ ਕਰੇਗੀ। ਔਸਤ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਦੇ ਮੁਤਾਬਕ 20 ਮਈ ਨੂੰ ਰਾਜਸਥਾਨ ਦੇ 19 ਜ਼ਿਲ੍ਹਿਆਂ, ਉੱਤਰ ਪ੍ਰਦੇਸ਼ ਦੇ 33 ਜ਼ਿਲ੍ਹਿਆਂ ਅਤੇ ਪੰਜਾਬ ਦੇ 10 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਝਾਰਖੰਡ ਲਈ ਸੰਤਰੀ ਮੀਂਹ ਦੀ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ‘ਚ ਮੀਂਹ ਅਤੇ ਗੜੇਮਾਰੀ ਸੰਭਵ ਹੈ।
ਇਸਤੋਂ ਇਲਾਵਾ 21 ਮਈ ਨੂੰ ਰਾਜਸਥਾਨ ‘ਚ ਗੰਭੀਰ ਹੀਟਵੇਵ ਅਲਰਟ ਹੈ। ਇਸ ਦੌਰਾਨ ਰਾਤਾਂ ਵੀ ਗਰਮ ਰਹਿਣਗੀਆਂ। ਛੱਤੀਸਗੜ੍ਹ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਪੰਜਾਬ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ‘ਚ ਵੀ ਹੀਟਵੇਵ ਚੱਲੇਗੀ। ਅਸਾਮ, ਮੇਘਾਲਿਆ, ਕੇਰਲ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਕਰਨਾਟਕ ਅਤੇ ਤਾਮਿਲਨਾਡੂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਦੱਖਣੀ-ਪੱਛਮੀ ਮਾਨਸੂਨ ਭਾਰਤ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਵਰਤਮਾਨ ‘ਚ ਇਸਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਦੱਖਣੀ ਸਿਰੇ ਨੂੰ ਉੱਤਰੀ ਸਿਰੇ ਤੱਕ ਕਵਰ ਕਰ ਲਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ 1 ਜੂਨ ਦੀ ਨਿਰਧਾਰਤ ਪਹੁੰਚਣ ਦੀ ਮਿਤੀ ਤੋਂ ਪਹਿਲਾਂ ਆਵੇਗਾ। ਵਰਤਮਾਨ ਵਿੱਚ, ਮੌਸਮ ਵਿਭਾਗ ਨੇ 22 ਤੋਂ 26 ਮਈ ਦੇ ਵਿਚਕਾਰ ਆਪਣੇ ਆਉਣ ਦੀ ਭਵਿੱਖਬਾਣੀ ਕੀਤੀ ਹੈ।
Read More: Cockroach Janta Party: ਕਾਕਰੋਚ ਜਨਤਾ ਪਾਰਟੀ ਦੀ ਸੋਸ਼ਲ ਮੀਡੀਆ ‘ਤੇ ਚਰਚਾ, ਜਾਣੋ ਕੀ ਹੈ ਉਦੇਸ਼ ?




