Haryana news

ਹਰਿਆਣਾ ਸਰਕਾਰ ਨੇ ਦੋ HCS ਅਧਿਕਾਰੀਆਂ ਦੀਆਂ ਸੇਵਾਵਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪੀਆਂ

ਚੰਡੀਗੜ੍ਹ, 20 ਅਕਤੂਬਰ 2026: ਹਰਿਆਣਾ ਸਰਕਾਰ ਨੇ ਦੋ ਐਚ.ਸੀ.ਐਸ. (HCS) ਅਧਿਕਾਰੀਆਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਹਨ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਹੁਕਮਾਂ ਮੁਤਾਬਕ, ਸਾਲ 2011 ਬੈਚ ਦੇ ਐਚ.ਸੀ.ਐਸ. ਅਧਿਕਾਰੀ ਗੌਰਵ ਕੁਮਾਰ ਅਤੇ ਸਾਲ 2013 ਬੈਚ ਦੇ ਅਧਿਕਾਰੀ ਪ੍ਰਦੀਪ ਅਹਲਾਵਤ-1 ਦੀਆਂ ਸੇਵਾਵਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ।

ਗੌਰਵ ਕੁਮਾਰ ਇਸ ਸਮੇਂ ਰਾਜ ਚੋਣ ਕਮਿਸ਼ਨ, ਹਰਿਆਣਾ ਵਿੱਚ ਸਕੱਤਰ ਜਦੋਂ ਕਿ ਪ੍ਰਦੀਪ ਅਹਲਾਵਤ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ‘ਚ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਜੋਂ ਕੰਮ ਕਰ ਰਹੇ ਹਨ।

Read more: ਹਰਿਆਣਾ ਦਿਵਸ ‘ਤੇ ਜਾਟ ਭਵਨ ਵਿਖੇ ਨਵੀਂ ਲਿਫਟ ਦਾ ਹੋਵੇਗਾ ਉਦਘਾਟਨ

ਵਿਦੇਸ਼

Scroll to Top