ਅੰਮ੍ਰਿਤਸਰ ਦੇ ਪਿੰਡ ਡਾਲੀਕੇ

ਅੰਮ੍ਰਿਤਸਰ ਦੇ ਪਿੰਡ ਡਾਲੀਕੇ ‘ਤੋਂ ਬੱਚਿਆਂ ਦੇ ਟਿਫ਼ਨਾਂ ‘ਚੋ ਹੈਂਡ ਗ੍ਰਨੇਡ ਬਰਾਮਦ

ਚੰਡੀਗੜ੍ਹ ,9 ਅਗਸਤ 2021 :-ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਟਿਫਿਨ ਬਾਕਸ ਬੰਬ ਦੁਆਰਾ ਭੀੜ ਭਾੜ ਵਾਲੀ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ। ਦਰਅਸਲ ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਡਾਲੀਕੇ ‘ਚੋ ਹੈਂਡ ਗ੍ਰਨੇਡ ,ਟਿਫਨ ਵਾਲੇ ਡੱਬੇ ਆਈਈ ਡੀ ਅਤੇ ਕਾਰਤੂਸ ਪਾਏ ਗਏ ਹਨ |

ਬੱਚਿਆਂ ਦੇ ਟਿਫਿਨ ਦੇ ਡੱਬੇ ‘ਚ IED  ਬੰਬ ਅਤੇ ਹੈਂਡ ਗ੍ਰਨੇਡ ਪਾਕਿਸਤਾਨ ਤੋਂ ਡਰੇਨ ਰਹੀ ਭੇਜਿਆ ਗਿਆ ਹੈ | ਅੰਮ੍ਰਿਤਸਰ ਦੇ ਪਿੰਡ ਡਾਲੀਕੇ ‘ਚ ਡਰੋਨਾਂ  ਰਾਹੀਂ ਭੇਜੇ ਗਏ ਬੈਗ ‘ਚ ਹੈਂਡ ਗ੍ਰਨੇਡ, 9mm ਕਾਰਤੂਸ ਅਤੇ ਟਿਫਿਨ ਬੰਬ ਸਨ । ਆਈਈਡੀ ਬੰਬ ਵਿੱਚ 2 ਕਿਲੋ ਆਰਡੀਐਕਸ ਲਾਇਆ ਗਿਆ ਸੀ। ਟਾਈਮ ਬੰਬ ਸਵਿੱਚ ਰਾਹੀਂ ਬਣਾਇਆ ਗਿਆ ਸੀ।ਬੰਬ ਇਸ ਤਰ੍ਹਾਂ ਬਣਾਇਆ ਗਿਆ ਸੀ

ਬੰਬ ਦੀ ਗਲਤ ਵਰਤੋਂ ਕਰਨ ਨਾਲ ਚੁੰਬਕ ਲਗਾ ਕੇ ਧਮਾਕਾ ਹੋ ਸਕਦਾ ਹੈ। ਬੰਬ ਨੂੰ ਫ਼ੋਨ ਰਾਹੀਂ ਵੀ ਚਲਾਇਆ ਜਾ ਸਕਦਾ ਸੀ। 3 ਡੈਟੋਨੇਟਰ ਵੀ ਬਰਾਮਦ ਕੀਤੇ ਗਏ। ਉੱਚ ਪੱਧਰੀ ਟੀਚਿਆਂ ਲਈ ਬੰਬਾਂ ਦੀ ਵਰਤੋਂ ਕੀਤੀ ਜਾਣੀ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ, ਟਿਫਿਨ ਬਾਕਸ ਬੰਬ ਦੁਆਰਾ ਭੀੜ ਭਾੜ ਵਾਲੀ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ।

Scroll to Top