Gondhal movie

Gondhal: ਭਾਰਤ ਦੀ ਮਰਾਠੀ ਫਿਲਮ ‘ਗੋਂਧਲ’ ਆਸਕਰ 2027 ਪੁਰਸਕਾਰ ਲਈ ਨਾਮਜ਼ਦ

ਮਨੋਰੰਜਨ, 18 ਸਤੰਬਰ 2026: Gondhal Movie: ਮਰਾਠੀ ਫਿਲਮ “ਗੋਂਧਲ” ਨੂੰ 99ਵੇਂ ਅਕੈਡਮੀ ਅਵਾਰਡ (ਆਸਕਰ 2027) ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ (FFI) ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਇਸਦਾ ਐਲਾਨ ਕੀਤਾ।

ਇਹ ਥ੍ਰਿਲਰ ਆਸਕਰ ‘ਚ “ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ” ਸ਼੍ਰੇਣੀ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਇਸ ਸਾਲ ਭਾਰਤ ਦੀਆਂ ਕੁੱਲ 33 ਫਿਲਮਾਂ ਆਸਕਰ ‘ਚ ਦਾਖਲ ਹੋਈਆਂ ਸਨ ਅਤੇ ਚੋਣ ਕਮੇਟੀ ਨੇ “ਗੋਂਧਲ” ਨੂੰ ਮਨਜ਼ੂਰੀ ਦਿੱਤੀ।

ਦੋ ਘੰਟਿਆਂ ਦੀ ਇਹ ਮਰਾਠੀ ਫਿਲਮ, ਪੇਂਡੂ ਮਹਾਰਾਸ਼ਟਰ ਦੀ ਲੋਕ ਪਰੰਪਰਾ ਅਤੇ ਧਾਰਮਿਕ ਰਸਮਾਂ ‘ਤੇ ਅਧਾਰਤ ਇੱਕ ਮਨੋਵਿਗਿਆਨਕ ਥ੍ਰਿਲਰ ਹੈ। ਇਹ ਫਿਲਮ ਸੰਤੋਸ਼ ਡਾਵਖਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

ਇਸ ਸਾਲ, ਦੇਸ਼ ਭਰ ਤੋਂ ਵੱਖ-ਵੱਖ ਭਾਸ਼ਾਵਾਂ ‘ਚ 33 ਫਿਲਮਾਂ ਆਸਕਰ ਵਿਚਾਰ ਲਈ FFI ਨੂੰ ਸੌਂਪੀਆਂ ਗਈਆਂ ਸਨ। ਇਨ੍ਹਾਂ ‘ਚੋਂ ਸਭ ਤੋਂ ਵੱਧ 14 ਹਿੰਦੀ ‘ਚ ਸਨ। ਇਸ ਤੋਂ ਇਲਾਵਾ, ਮਰਾਠੀ, ਤੇਲਗੂ ਅਤੇ ਗੁਜਰਾਤੀ ਭਾਸ਼ਾਵਾਂ ਦੀਆਂ 4-4 ਫਿਲਮਾਂ, ਤਾਮਿਲ ਦੀਆਂ 3 ਫਿਲਮਾਂ ਅਤੇ ਮਲਿਆਲਮ ਅਤੇ ਨਾਗਮੀ ਭਾਸ਼ਾਵਾਂ ਦੀ 1-1 ਫਿਲਮ ਸ਼ਾਮਲ ਸੀ।

33 ਭਾਰਤੀ ਫਿਲਮਾਂ ਦੀ ਸੂਚੀ ‘ਚ 14 ਹਿੰਦੀ ਫਿਲਮਾਂ ਸ਼ਾਮਲ ਹਨ- ਹੱਕ, 120 ਬਹਾਦਰ, ਤੇਰਾ ਮੇਰਾ ਨਾਤਾ, ਮੈਂ ਵਾਪਸ ਆਂਉਂਗਾ, ਬਾਰਡਰ 2, ਖੁੰਟਾ, ਧੁਰੰਧਰ, ਧੁਰੰਧਰ ਦਿ ਰਿਵੇਂਜ, ਗਵਰਨਰ, 2020 ਦਿੱਲੀ, 21, ਹਨੂੰਮਾਨ ਅੰਸ਼ ਸ਼ਾਮਲ ਹੈ। ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਜ਼ਬਰਦਸਤ ਮੁਕਾਬਲੇ ਦੇ ਬਾਵਜੂਦ ਮਰਾਠੀ ਫਿਲਮ ‘ਗੰਧਲ’ ਜਿੱਤਣ ‘ਚ ਕਾਮਯਾਬ ਰਹੀ।

Read More: ਅਦਾਕਾਰ ਸੁਸ਼ਾਂਤ ਸਿੰਘ ਦੀ ਮੈਨੇਜਰ ਦਿਸ਼ਾ ਦੀ ਮੌ.ਤ ਮਾਮਲੇ ਦੀ CBI ਕਰੇਗੀ ਜਾਂਚ

ਵਿਦੇਸ਼

Scroll to Top