ਮੋਹਾਲੀ ਦੇ ਮੁੱਲਾਪੁਰ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾਣਗੇ IPL ਦੇ ਚਾਰ ਮੈਚ, BCCI ਦਾ ਅਗਲਾ ਸ਼ਡਿਊਲ ਜਾਰੀ

IPL

ਚੰਡੀਗੜ੍ਹ, 26 ਮਾਰਚ, 2024: ਬੀਸੀਸੀਆਈ ਨੇ ਪਹਿਲੇ ਪੜਾਅ ਲਈ 21 ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਦਾ ਪਹਿਲਾ ਮੈਚ 22 ਮਾਰਚ ਨੂੰ ਖੇਡਿਆ ਗਿਆ ਸੀ। ਆਈ.ਪੀ.ਐੱਲ 2024 (IPL 2024) ਦੇ ਪਹਿਲੇ ਪੜਾਅ ਦਾ ਆਖਰੀ ਮੈਚ 7 ਅਪ੍ਰੈਲ ਨੂੰ ਖੇਡਿਆ ਜਾਣਾ ਹੈ। ਇਸ ਦੌਰਾਨ ਬੋਰਡ ਨੇ ਅਗਲਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਆਈਪੀਐਲ 2024 ਵਿੱਚ ਸ਼ਾਮਲ 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਇਸਦੇ ਨਾਲ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮੋਹਾਲੀ ਵਿੱਚ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਪੁਰ (Mullapur) ਵਿੱਚ ਦੂਜੇ ਆਈ.ਪੀ.ਐਲ. (IPL)  ‘ਚ ਚਾਰ ਹੋਰ ਖੇਡੇ ਜਾਣਗੇ | ਇਹ ਮੈਚ 9 ਅਪ੍ਰੈਲ, 13 ਅਪ੍ਰੈਲ, 18 ਅਪ੍ਰੈਲ ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ। ਪੰਜਾਬ ਕਿੰਗਜ਼ ਦੀ ਟੀਮ ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਦੀ ਟੀਮ ਨਾਲ ਖੇਡੇਗੀ। ਇਹ ਸਾਰੇ ਮੈਚ ਸ਼ਾਮ 7:30 ਵਜੇ ਖੇਡੇ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।