ਚੰਡੀਗੜ੍ਹ , 06 ਮਈ 2026: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਵਿਚਾਲੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਪੰਜਾਬ ਕਿੰਗਜ਼ ਸਾਬਕਾ ਖਿਡਾਰੀ ਅਮਨਪ੍ਰੀਤ ਸਿੰਘ ਗਿੱਲ (37 ਸਾਲਾ) ਦਾ 6 ਮਈ, 2026 ਨੂੰ ਦੇਹਾਂਤ ਹੋ ਗਿਆ |
ਅਮਨਪ੍ਰੀਤ ਸਿੰਘ ਗਿੱਲ ਦੇ ਦੇਹਾਂਤ ਦੀ ਖ਼ਬਰ ਐਸੋਸੀਏਸ਼ਨ (ਪੀਸੀਏ) ਨੇ ਐਕਸ ‘ਤੇ ਇੱਕ ਟਵੀਟ ਪੋਸਟ ਰਾਹੀਂ ਸਾਂਝੀ ਕੀਤੀ ਹੈ, ਜਿਸ ‘ਚ ਅਮਨਪ੍ਰੀਤ ਸਿੰਘ ਗਿੱਲ ਦੇ ਦੁਖਦਾਈ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ। ਪੋਸਟ ‘ਚ “ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਸੀਨੀਅਰ ਚੋਣ ਕਮੇਟੀ ਪੰਜਾਬ ਦੇ ਮੈਂਬਰਾਂ ਨੇ ਅਮਨਪ੍ਰੀਤ ਸਿੰਘ ਗਿੱਲ ਦੇ ਦੇਹਾਂਤ ‘ਤੇ ਡੂੰਘਾ ਦੁੱਖ ਜਤਾਇਆ ਹੈ |
ਉਨ੍ਹਾਂ ਨੇ ਕਿਹਾ ਕਿ ਭਾਰਤ ਅੰਡਰ-19, ਕਿੰਗਜ਼ ਇਲੈਵਨ ਪੰਜਾਬ ਅਤੇ ਪੰਜਾਬ ਸਮੇਤ ਟੀਮਾਂ ਦੀ ਨੁਮਾਇੰਦਗੀ ਕਰਦੇ ਹੋਏ ਸਮਰਪਣ ਅਤੇ ਜਨੂੰਨ ਨਾਲ ਪੰਜਾਬ ਕ੍ਰਿਕਟ ਦੀ ਸੇਵਾ ਕੀਤੀ। ਅਸੀਂ ਇਸ ਦੁੱਖ ਦੀ ਘੜੀ ‘ਚ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ |
Read More: IPL Playoffs schedule: ਨਿਊ ਚੰਡੀਗੜ੍ਹ ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਜਾਣਗੇ ਐਲੀਮੀਨੇਟਰ ਤੇ ਕੁਆਲੀਫਾਇਰ ਦੇ 2 ਮੈਚ




