ਚੰਡੀਗੜ 17 ਫਰਵਰੀ 2023: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਅੱਜ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਅਮ੍ਰਿਤਪਾਲ ਛੋਟੂ (Amritpal Chotu) ਦਾ ਅੱਜ ਦਿਹਾਂਤ ਹੋ ਗਿਆ ਹੈ | ਇਸ ਸੰਬੰਧੀ ਪੁਸ਼ਟੀ ‘PFTAA Punjabi Film And T.V Actors Association’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਛੋਟੂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਸਹਾਇਕ ਅਦਾਕਾਰ ਵਜੋਂ ਕੰਮ ਕੀਤਾ ਹੈ । ਉਨ੍ਹਾਂ ਦੇ ਜ਼ਿਆਦਾਤਰ ਕਾਮੇਡੀ ਕਿਰਦਾਰ ਅਦਾ ਕੀਤੇ ਹਨ । ਅੰਮ੍ਰਿਤਪਾਲ ਛੋਟੂ ਨੇ ਹਿੱਟ ਪੰਜਾਬੀ ਫ਼ਿਲਮਾਂ ਸਰਦਾਰ ਜੀ, ਸਰਦਾਰ ਜੀ-2 ਸਮੇਤ ਹੋਰਨਾਂ ਕਈ ਫ਼ਿਲਮਾ ਵਿੱਚ ਕੰਮ ਕੀਤਾ ਹੈ |
ਮਈ 2, 2026 10:33 ਬਾਃ ਦੁਃ




