Donation of 121 kg of gold

ਸ਼ਰਧਾਲੂ ਨੇ ਤਿਰੂਪਤੀ ਬਾਲਾਜੀ ਮੰਦਰ ਨੂੰ 121 ਕਿਲੋਗ੍ਰਾਮ ਸੋਨੇ ਦੇ ਗਹਿਣੇ ਕੀਤੇ ਦਾਨ

ਆਂਧਰਾ ਪ੍ਰਦੇਸ਼, 26 ਨਵੰਬਰ 2026: ਆਂਧਰਾ ਪ੍ਰਦੇਸ਼ ‘ਚ ਭਗਵਾਨ ਪ੍ਰਤੀ ਸ਼ਰਧਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਜਾਣ ਸ਼ਰਧਾਲੂ ਨੇ ਰਾਜ ਦੇ ਤਿਰੂਪਤੀ ਬਾਲਾਜੀ ਦੇਵਤਾ ਨੂੰ 121 ਕਿਲੋਗ੍ਰਾਮ ਸੋਨੇ ਦੇ ਗਹਿਣੇ ਦਾਨ ਕੀਤੇ ਹਨ। ਤਿਰੂਮਲਾ ਤਿਰੂਪਤੀ ਦੇਵਸਥਾਨਮ ਟਰੱਸਟ ਨੇ ਰੰਗਨਾਯਕੁਲਾ ਮੰਡਪਮ ਵਿਖੇ ਇਨ੍ਹਾਂ ਗਹਿਣਿਆਂ ਨੂੰ ਪ੍ਰਦਰਸ਼ਿਤ ਕੀਤਾ।

ਤਿਰੂਮਲਾ ਤਿਰੂਪਤੀ ਦੇਵਸਥਾਨਮ ਨੇ ਦਾਨ ਦੀ ਕੀਤੀ ਪੁਸ਼ਟੀ

ਤਿਰੂਮਲਾ ਤਿਰੂਪਤੀ ਦੇਵਸਥਾਨਮ ਨੇ ਵੀ ਦਾਨ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ। ਟੀਟੀਡੀ ਨੇ ਕਿਹਾ, “121 ਕਿਲੋਗ੍ਰਾਮ ਸੋਨਾ, 45 ਗਹਿਣੇ…! ਭਗਵਾਨ ਸ਼੍ਰੀ ਵੈਂਕਟੇਸ਼ਵਰ ਲਈ ਇੱਕ ਸ਼ਰਧਾਲੂ ਵੱਲੋਂ ਇੱਕ ਸ਼ਾਨਦਾਰ ਤੋਹਫ਼ਾ! ਭਗਵਾਨ ਸ਼੍ਰੀ ਵੈਂਕਟੇਸ਼ਵਰ ਨੂੰ ਸਿਰ ਤੋਂ ਪੈਰਾਂ ਤੱਕ ਸਜਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸੋਨੇ ਦੇ ਗਹਿਣੇ ਅੱਜ ਸੂਬੇ ਦੇ ਮੁੱਖ ਮੰਤਰੀ ਦੀ ਮੌਜੂਦਗੀ ‘ਚ ਦੇਵਤਾ ਨੂੰ ਭੇਟ ਕੀਤੇ ਗਏ।”

ਹੁਣ ਤੱਕ ਦਾ ਸਭ ਤੋਂ ਵੱਡਾ ਵਿਅਕਤੀਗਤ ਦਾਨ

ਜਾਣਕਾਰੀ ਅਨੁਸਾਰ, ਤਿਰੂਪਤੀ ਦੇ ਭਗਵਾਨ ਵੈਂਕਟੇਸ਼ਵਰ ਮੰਦਰ ਨੂੰ ਇੱਕ ਸ਼ਰਧਾਲੂ ਦੁਆਰਾ ਚੜ੍ਹਾਏ ਜਾ ਰਹੇ 121 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਦੀ ਕੀਮਤ ਲਗਭਗ ₹160 ਕਰੋੜ ਹੋਣ ਦਾ ਅਨੁਮਾਨ ਹੈ। ਇਸ ਭੇਟ ‘ਚ ਨੌਂ ਸੈੱਟਾਂ ‘ਚ ਵਿਵਸਥਿਤ 45 ਗਹਿਣੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਨੇ ਤਿਰੂਮਲਾ ਤਿਰੂਪਤੀ ਦੇਵਸਥਾਨਮ (TTD) ਨਾਲ ਸਾਰੀਆਂ ਜ਼ਰੂਰੀ ਚਰਚਾਵਾਂ ਪੂਰੀਆਂ ਕਰ ਲਈਆਂ ਹਨ ਅਤੇ ਗਹਿਣਿਆਂ ਨੂੰ ਮੰਦਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ।

Read More: ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਮੁੜ ਆਈ ਤੇਜ਼ੀ, ਸੋਨਾ ₹1.23 ਲੱਖ ਤੋਂ ਪਾਰ, ਚਾਂਦੀ ਵੀ ਹੋਈ ਮਹਿੰਗੀ

ਵਿਦੇਸ਼

Scroll to Top